ਕੇਂਦਰੀ ਜਲ ਸ਼ਕਤੀ ਟੀਮ ਵੱਲੋਂ ਪਾਣੀ  ਸੰਭਾਲ ਸਬੰਧੀ ਉਸਾਰੇ ਗਏ ਸਟਰੱਕਚਰਾਂ ਦਾ ਦੌਰਾ

                                ਜਲ ਸ਼ਕਤੀ ਮੁਹਿੰਮ ਤਹਿਤ ਕੇਂਦਰੀ ਟੀਮ ਵੱਲੋਂ ਹੁਸ਼ਿਆਰਪੁਰ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਡਾਇਰੈਕਟਰ ਐਮ.ਓ.ਪੀ.ਐਸ. ਡਬਲਯੂ (ਭਾਰਤ ਸਰਕਾਰ) ਦੇ ਕੇਂਦਰੀ ਨੋਡਲ ਅਫ਼ਸਰ ਵਿਨੈ ਕੁਮਾਰ ਪ੍ਰਜਾਪਤੀ ਅਤੇ (ਕੇਂਦਰੀ ਜ਼ਮੀਨੀ ਪਾਣੀ ਵਿਭਾਗ) ਤਕਨੀਕੀ ਅਫ਼ਸਰ ਵਿੱਦਿਆ ਨੰਦ ਨੇਗੀ ਨੂੰ ਜ਼ਿਲ੍ਹੇ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਜਲ ਸ਼ਕਤੀ ਮੁਹਿੰਮ ਤਹਿਤ ਕਰਵਾਏ ਗਏ ਕੰਮਾਂ ਸਬੰਧੀ ਜਾਣੂ ਕਰਵਾਇਆ ਗਿਆ।                 ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਜਲ ਸ਼ਕਤੀ ਮੁਹਿੰਮ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕੇਂਦਰੀ ਜਲ ਸ਼ਕਤੀ ਟੀਮ ਨੂੰ ਮੁਹਿੰਮ ਤਹਿਤ ਉਸਾਰੇ ਸਟਰੱਕਚਰਾਂ ਦਾ ਦੌਰਾ ਕਰਵਾਇਆ ਗਿਆ। ਇਸ ਟੀਮ ਵੱਲੋਂ ਐਸ.ਟੀ.ਪੀ (30 ਐਮ.ਐਲ.ਡੀ) ਹੁਸ਼ਿਆਰਪੁਰ, ਲਿਫ਼ਟ ਇਰੀਗੇਸ਼ਨ ਪ੍ਰੋਜੈਕਟ ਪਿੰਡ ਬੱਸੀ ਹਸਤ ਖਾਂ ਹੁਸ਼ਿਆਰਪੁਰ, ਮਾਈਕਰੋ ਇਰੀਗੇਸ਼ਨ ਔਨ ਫਲੋਰੀ ਕਲਚਰ ਪਿੰਡ ਚੌਹਾਲ, ਸਾਂਝਾ ਜਲ ਤਲਾਬ ਪਿੰਡ ਜਨੋੜੀ, ਨਰੂੜ ਅਤੇ ਬਰੂਹੀ ਬਲਾਕ ਭੂੰਗਾ, ਸਾਂਝਾ ਜਲ ਤਲਾਬ ਪਿੰਡ ਕੋਈ ਬਲਾਕ ਦਸੂਹਾ, ਆਰ.ਸੀ.ਸੀ ਪੌਂਡ ਵਿੱਦ ਮਾਈਕਰੋ ਇਰੀਗੇਸ਼ਨ ਪਿੰਡ ਮਹਿੰਦਵਾਣੀ ਅਤੇ ਸਟੋਨ ਮੈਸਨਰੀ ਵਾਟਰ ਰੀਚਾਰਜਿੰਗ ਸਟਰੱਕਚਰ ਪਿੰਡ ਝੋਨੋਵਾਲ ਬਲਾਕ ਗੜ੍ਹਸ਼ੰਕਰ ਆਦਿ ਪ੍ਰੋਜੈਕਟਾਂ ਦਾ ਦੌਰਾ ਕੀਤਾ ਗਿਆ। ਇਨ੍ਹਾਂ ਪਿੰਡਾਂ ਵਿਚ ਜਲ ਸ਼ਕਤੀ ਟੀਮ ਨੇ ਪਾਣੀ ਸੰਭਾਲ ਸਬੰਧੀ ਪਿੰਡ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਪਾਣੀ ਸੰਭਾਲ ਸਟਰੱਕਚਰਾਂ ਤੋਂ ਹੋਣ ਵਾਲੇ ਲਾਭ ਦੀ ਜਾਣਕਾਰੀ ਲਈ ਅਤੇ ਮੁਹਿੰਮ ਤਹਿਤ ਕੀਤੇ ਪਾਣੀ ਸੰਭਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ।

ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ਼, ਲਿੰਗਕ ਨਾ ਬਰਾਬਰਤਾ, ਅਨਪੜ੍ਹਤਾ ਅਤੇ ਅਗਿਆਨਤਾ ਵੱਧਦੀ ਅਬਾਦੇ ਦੇ ਮੁੱਖ ਕਾਰਨ: ਸਿਵਲ ਸਰਜਨ ਡਾ. ਡਮਾਣਾ

“ਵਿਕਸਿਤ ਭਾਰਤ ਦੀ ਨਵੀਂ ਪਛਾਣ, ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ” ਵਿਸ਼ੇ ਤੇ ਵਿਸ਼ਵ ਅਬਾਦੀ ਦਿਵਸ ਮੌਕੇ…

 ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ

          ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਪ੍ਰਾਪਰਟੀ ਟੈਕਸ ਅਤੇ ਵਾਟਰ ਸਪਲਾਈ ਤੇ ਸੀਵਰੇਜ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ। ਇਸ ਕੰਮ ਲਈ ਨਗਰ ਨਿਗਮ ਦਫਤਰ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ, ਜਿਥੇ ਸ਼ਹਿਰ ਵਾਸੀ ਕੰਮਕਾਜ਼ ਵਾਲੇ ਦਿਨ ਆ ਕੇ ਆਪਣਾ ਪ੍ਰਾਪਰਟੀ ਟੈਕਸ (ਚਾਲੂ ਸਾਲ ਦਾ 10 ਫੀਸਦੀ ਰਿਬੇਟ ਨਾਲ) ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਕੈਸ਼ ਕਾਊਂਟਰ 13 ਜੁਲਾਈ, 20 ਜੁਲਾਈ ਅਤੇ 28 ਜੁਲਾਈ ਦਿਨ ਸ਼ਨੀਵਾਰ ਨੂੰ ਵੀ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਖੁੱਲ੍ਹੇ ਰਹਿਣਗੇ, ਜਿਥੇ ਕਿ ਸ਼ਹਿਰ ਵਾਸੀ ਆਪਣਾ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਊਂਟਰ ‘ਤੇ ਆਪਣਾ ਟੈਕਸ ਅਤੇ ਪਾਣੀ ਤੇ ਸੀਵਰੇਜ਼ ਦੇ ਬਿੱਲ ਜਮ੍ਹਾ ਕਰਵਾਉਣ ਸਮੇਂ ਘਰ ਦੇ ਬਾਹਰ ਲੱਗੀ ਯੂ.ਆਈ.ਡੀ ਨੰਬਰ ਪਲੇਟ ਦਾ ਵੇਰਵਾ ਵੀ ਲਾਜ਼ਮੀ ਤੋਰ ‘ਤੇ ਰਜਿਸਟਰਡ ਕਰਵਾਉਣ।

ਬਿੰਦੂ ਰੰਧਾਵਾ ਨੇ ਸਾਂਝੀ ਰਸੋਈ ‘ਚ ਪਾਇਆ 5100 ਰੁਪਏ ਦਾ ਯੋਗਦਾਨ

                ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ…