ਲਓ ਜੀ ਜਿਸ ਦਿਨ ਦਾ ਇੰਤਜ਼ਾਰ ਸੀ, ਉਹ ਦਿਨ ਵੀ ਆ ਗਿਆ। ਆਓ ਆਪਣਾ ਫਰਜ਼ ਨਿਭਾਉਂਦੇ ਹੋਏ ਕਲ ਯਾਨੀ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਸਾਨੂੰ ਸਭ ਨੂੰ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਕੇ ਲੋਕਤੰਤਰ ਦੇ ਇਸ ਮਹਾਂ ਉਤਸਵ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂਕਿ ਸਰਕਾਰ ਚੁਣਨ ਵਿੱਚ ਅਸੀਂ ਆਪਣੀ ਖਾਸ ਭੂਮਿਕਾ ਨਿਭਾ ਸਕੀਏ। ਸ਼੍ਰੀ ਅਰੋੜਾ ਨੇ ਕਿਹਾ ਕਿ ਵੋਟ ਪਾਉਣ ਜਾਂਦੇ ਸਮੇਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਵੋਟ ਪਾਉਣ ਜਾਈਏ ਅਤੇ ਜਾਂਦੇ ਸਮੇਂ ਆਪਣੇ ਆਲੇ-ਦੁਆਲੇ ਰਹਿੰਦੇ ਗਵਾਂਢੀਆਂ ਨੂੰ ਵੀ ਜ਼ਰੂਰ ਕਹੀਏ ਕਿ ਆਓ ਵੋਟ ਪਾਉਣ ਚੱਲੀਏ ਜੋ ਕਿ ਸਾਡਾ ਸੰਵਿਧਾਨਿਕ ਅਧਿਕਾਰ ਹੈ। ਸ਼੍ਰੀ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਛੁੱਟੀ ਸਮਝ ਕੇ ਘੁੰਮਣ ਚਲੇ ਜਾਂਦੇ ਹਨ ਉਹ ਆਪਣਾ ਕੀਮਤੀ ਵੋਟ ਪਾ ਕੇ ਹੀ ਜਾਣ ਕਿਉਂਕਿ ਸੰਵਿਧਾਨ ਨੇ ਸਾਨੂੰ ਸਰਕਾਰ ਚੁਣਨ ਦਾ ਹੱਕ ਦਿੱਤਾ ਹੈ। ਜਿਸ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਵੋਟ ਦਾ ਪ੍ਰਯੋਗ ਕਿਸੀ ਵੀ ਲਾਲਚ ਵਿਚ ਨਹੀਂ ਕਰਨਾ ਚਾਹੀਦਾ ਅਤੇ ਸੋਚ ਸਮਝ ਕੇ ਵੋਟ ਦਾ ਸਹੀ ਇਸਤੇਮਾਲ ਉਸ ਉਮੀਦਵਾਰ ਨੂੰ ਕਰਨਾ ਚਾਹੀਦਾ ਹੈ ਜਿਹੜਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕੇ ਅਤੇ ਇਲਾਕੇ ਦਾ ਵਿਕਾਸ ਕਰਵਾ ਸਕੇ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਸਾਡੇ ਵੋਟ ਨਾ ਪਾਉਣ ਨਾਲ ਉਹ ਵਿਅਕਤੀ ਸਰਕਾਰ ਵਿੱਚ ਸ਼ਾਮਿਲ ਹੋ ਜਾਵੇ ਜਿਹੜਾ ਸਾਡੇ ਇਲਾਕੇ ਦੇ ਵਿਕਾਸ ਵੱਲ ਧਿਆਨ ਹੀ ਨਾ ਦੇ ਸਕੇ ਅਤੇ ਬਾਅਦ ਵਿੱਚ ਪਛਤਾਉਣਾ ਪਏ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਜ਼ਰੂਰ ਕਰੀਏ ਕਿਉਂਕਿ ਭਾਰਤੀ ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਅਤੇ ਲੋਕਤੰਤਰ ਪ੍ਰਕਿਰਿਆ ਵਿੱਚ 1-1 ਵੋਟ ਦਾ ਬਹੁਤ ਮਹੱਤਵ ਹੁੰਦਾ ਹੈ। ਆਓ! ਅੱਜ ਅਸੀਂ ਇਹ ਸਹੰੁ ਚੁੱਕੀਏ ਕਿ ਪਹਿਲਾਂ ਜਿੰਨੀਆਂ ਵੀ ਵੋਟਾਂ ਪੈਂਦੀਆਂ ਸੀ, ਆਓ ਅੱਜ ਅਸੀਂ ਇਸ ਨੂੰ ਘੱਟ ਤੋਂ ਘੱਟ 20 ਪ੍ਰਤੀਸ਼ਤ ਵਧਾਉਣ ਦਾ ਯਤਨ ਕਰੀਏ ਤਾਂਕਿ ਅਸੀਂ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦੇ ਭਾਗੀਦਾਰ ਹੋ ਸਕੀਏ।