ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਕਾਲਜ ਦੇ ਵਾਇਸ ਪ੍ਰਿੰਸੀਪਲ ਵਿਜੇ ਕੁਮਾਰ ਅਤੇ ਐਨ.ਸੀ.ਸੀ. ਕੈਡੇਟਸ ਦੇ ਸਹਿਯੋਗ ਨਾਲ ‘‘ਧਰਤੀ ਦਿਵਸ“ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਂਦੇ ਹੋਏ ਇਸ ਧਰਦੀ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਇਸ ਦੀ ਸੰਪਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਧਰਤੀ ਦਾ ਵਿਨਾਸ਼ ਨਾ ਹੋਵੇ। ਇਸ ਦੇ ਨਾਲ-ਨਾਲ ਧਰਮੀ ਉਪਰ ਜਿਹੜਾ ਵੀ ਅਨਮੋਲ ਖਜਾਨਾ ਕੁਦਰਤ ਵਲੋਂ ਦਿੱਤਾ ਗਿਆ ਹੈ ਉਸ ਨੂੰ ਬਚਾਉਣ ਅਤੇ ਸਵੱਛ ਬਣਾਏ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਸੀ.ਸੀ. ਦੇ ਕੈਡੇਟਸ ਵੱਲੋਂ ਕਾਲਜ ਵਿੱਚ ਪੌਦੇ ਲਗਾਏ ਗਏ। ਉਹਨਾਂ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ, ਵਾਇਸ ਪ੍ਰਿੰਸੀਪਲ ਵਿਜੇ ਕੁਮਾਰ, ਐਨ.ਸੀ.ਸੀ. ਇੰਚਾਰਜ ਹਰਜਿੰਦਰ ਕੁਮਾਰ, ਹਰਜਿੰਦਰ ਪਾਲ, ਜੀਵਨ ਸਿੰਘ, ਜਸਪਾਲ ਸਿੰਘ ਅਤੇ ਸ਼ੇਖਰ ਕੁਮਾਰ ਨੇ ਵੀ ਪੌਦੇ ਲਗਾਏ ਤਾਂਕਿ ਧਰਤੀ ਨੂੰ ਹਰਾ-ਭਰਿਆ ਬਣਾਇਆ ਜਾ ਸਕੇ