ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ


ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਜੇ.ਐਮ-ਕਮ-ਸਕੱਤਰ  ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋਂ ਅੱਜ ਕੇਦਰੀ ਜੇਲ੍ਹ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਅੰਦਰ ਬੰਦ ਹਵਾਲਾਤੀਆਂ ਦੀਆ ਬੈਰਕਾਂ ਨੂੰ ਚੈੱਕ ਕੀਤਾ ਗਿਆ ਅਤੇ ਕੈਦੀਆਂ/ਹਵਾਲਾਤੀਆਂ ਨੂੰ ਜੇਲ੍ਹ ਅੰਦਰ ਸਾਫ ਸਫਾਈ ਰੱਖਣ ਲਈ ਵੀ ਕਿਹਾ ਗਿਆ। ਉਨ੍ਹਾਂ ਸੁਪਰਡੈਟ, ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਕਿ ਔਰਤਾਂ ਦੀ ਬੈਰਕ ਵਿੱਚ ਜਿਨ੍ਹਾਂ ਔਰਤਾਂ ਦੇ 2 ਛੋਟੇ ਬੱਚੇ ਉਹਨਾਂ ਨਾਲ ਜੇਲ੍ਹ ਵਿੱਚ ਰਹਿ ਰਹੇ ਹਨ, ਲਈ ਖੇਡਣ ਲਈ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾਵੇ ਅਤੇ ਨਾਲ ਹੀ ਜੇਲ੍ਹ ਅੰਦਰ ਕਰੈਚ ਦਾ ਪ੍ਰਬੰਧ ਕਰਨ ਲਈ ਢੁੱਕਵੀਂ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਾਤੀਆਂ ਨੂੰ ਸਰੀਰਿਕ ਪੱਖੋਂ ਤੰਦਰੁਸਤ ਰਹਿਣ ਲਈ ਆਪਣੀ ਸਾਫ-ਸਫਾਈ ਅਤੇ ਬੈਰਕਾਂ ਅੰਦਰ ਜਿਸ ਜਗ੍ਹਾ ’ਤੇ ਕੈਦੀ ਅਤੇ ਹਵਾਲਾਤੀ ਰਹਿੰਦੇ ਹਨ, ਨੂੰ ਸਾਫ-ਸੁਥਰਾ ਰੱਖਣ ਲਈ ਕਿਹਾ ਗਿਆ, ਕਿੳਂੁਕਿ ਗਰਮੀ ਦੇ ਮੌਸਮ ਵਿੱਚ ਮੱਛਰ ਦਾ ਫੈਲਾਅ ਜ਼ਿਆਦਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਐਲਰਜੀ ਹੋਣ ਦਾ ਖਤਰਾ ਹੁੰਦਾ ਹੈ। ਇਸ ਦੌਰਾਨ ਜੇਲ੍ਹ ਦੀ ਰਸੋਈ ਘਰ ਵਿੱਚ ਬਣਾਏ ਜਾਣ ਵਾਲੇ ਖਾਣੇ ਨੂੰ ਚੈੱਕ ਕੀਤਾ ਗਿਆ ਅਤੇ ਜੇਲ੍ਹ ਹਸਪਤਾਲ ਵਿੱਚ ਕੈਦੀ/ਹਵਾਲਾਤੀ ਮਰੀਜ਼ਾਂ ਦੀ ਸਿਹਤ ਪੱਖੋਂ ਜਾਣਕਾਰੀ ਲਈ ਗਈ। ਮਰੀਜ਼ਾਂ ਦੇ ਇਲਾਜ ਦੇ ਸਬੰਧ ਵਿੱਚ ਸੁਪਰਡੈਂਟ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਗਏ ਕਿ ਜ਼ਿਲ੍ਹੇ ਦੇ ਹਸਪਤਾਲਾਂ/ਦੂਸਰੇ ਜਿਲਿ੍ਹਆਂ ਦੇ ਹਸਪਤਾਲਾਂ ਵਿੱਚ ਕੈਦੀਆਂ/ਹਵਾਲਾਤੀ ਮਰੀਜ਼ਾਂ ਦੇ ਚੱਲ ਰਹੇ ਇਲਾਜ ਲਈ ਮੈਡੀਕਲ ਗਾਰਦ ਦਾ ਪ੍ਰਬੰਧ ਕੀਤਾ ਜਾਵੇ, ਤਾ ਜੋ ਸਿਹਤ ਸਬੰਧੀ ਕੋਈ ਵੀ ਸਮੱਸਿਆ ਨਾ ਹੋਵੇ। ਇਸ ਦੇ ਨਾਲ ਹੀ ਸੁਪਰਡੈਟ ਕੇਂਦਰੀ ਜੇਲ੍ਹ,  ਹੁਸ਼ਿਆਰਪੁਰ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਸਾਈਕੋਲੋਜਿਸਟ/ਕਾਊਂਸਲਰ ਲਈ ਕੈਦੀਆਂ/ਹਵਾਲਾਤੀਆਂ ਦੀ ਕਾਊਂਸਲਿੰਗ ਕਰਨ ਲਈ ਸਪੈਸ਼ਲ ਕਮਰਾ ਮੁਹੱਈਆ ਕੀਤਾ ਜਾਵੇ, ਤਾਂ ਜੋ ਇਹਨਾਂ ਕੈਦੀਆਂ/ਹਵਾਲਾਤੀਆਂ ਦਾ ਇਲਾਜ ਵਧੀਆ ਢੰਗ ਨਾਲ ਹੋ ਸਕੇ। ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰੀਬ ਕੈਦੀਆਂ ਦੀ ਸਹਾਇਤਾ ਸਬੰਧੀ ਸਕੀਮ ਨੂੰ ਲਾਗੂ ਕਰਨ ਲਈ ਸੁਪਰਡੈਂਟ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਗਏ ਕਿ ਇਸ ਸਕੀਮ ਦੇ ਅਧੀਨ ਜਿਹੜੇ  ਹਵਾਲਾਤੀਆਂ ਅਤੇ ਦੋਸ਼ੀਆਂ ਦੇ ਕੇਸਾਂ ਵਿੱਚ ਬੇਲ ਆਰਡਰ ਦੇ ਸੱਤ ਦਿਨ  ਹੋ ਗਏ ਹਨ, ਬਾਰੇ ਜਾਣਕਾਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ  ਨੂੰ ਭੇਜੀ ਜਾਵੇ। ਇਸ ਮੌਕੇ ਜੇਲ੍ਹ ਸੁਪਰਡੈਟ ਬਲਜੀਤ ਸਿੰਘ ਘੁੰਮਣ ਅਤੇ ਜੇਲ੍ਹ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਿਤੀ 11 ਮਈ 2024 ਨੂੰ ਜਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ ’ਤੇ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ, ਸਰਕਾਰੀ ਅਦਾਰਿਆ, ਟੈਲੀਕੋਮ ਕੰਪਨੀਆ ਦੇ ਮੈਨੇਜਰ, ਇੰਨਸ਼ੋਰੈਸ਼ ਕੰਪਨੀਂਆ ਦੇ ਮੈਨੇਜਰ, ਬੀ.ਡੀ.ਪੀ.ਓ., ਆਰ.ਟੀ.ਏ, ਟਰੈਫਿਕ ਇੰਨਚਾਰਜ ਅਤੇ ਪੈਨਲ ਦੇ ਐਡਵੋਕੇਟਾਂ ਅਤੇ ਲੀਗਲ ਏਡ ਡਿਫੇਸ ਕਾਉਸਲਾ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵੱਧ ਤੋਂ ਵੱਧ ਕੇਸਾਂ ਨੂੰ ਸਮਝੌਤੇ ਰਾਹੀ ਨਿਪਟਾਰਾ ਕਰਵਾਉਣ ਲਈ ਕਿਹਾ ਗਿਆ। ਪੈਨਲ ਦੇ ਐਡਵੋਕੇਟਾਂ ਅਤੇ ਲੀਗਲ ਏਡ ਡਿਫੈਂਸ ਕਾਉਸਲਾ ਨੂੰ ਅੰਡਰ ਟਰਾਇਲ ਰੀਵਿਉ ਕਮੇਟੀ ਦੀਆ ਹਦਾਇਤਾਂ ਅਨੁਸਾਰ ਅੰਡਰ ਟਰਾਇਲ ਪਰੀਜਨਰਾ ਜੋ ਇਨਾਂ ਧਾਰਾਵਾਂ ਦੇ ਅਧੀਨ ਆਉਂਦੇ ਹਨ, ਦੀ ਅਗਲੇਰੀ ਢੁੱਕਵੀਂ ਕਾਰਵਾਈ ਕੀਤੀ ਜਾਵੇ ਤਾਂ ਜੋ ਕੈਦੀ/ਹਵਾਲਾਤੀ ਇਸ ਦਾ ਲਾਭ ਪ੍ਰਾਪਤ ਕਰ ਸਕਣ।

Leave a Reply

Your email address will not be published. Required fields are marked *