ਹੁਸ਼ਿਆਰਪੁਰ। ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸ਼੍ਰੀਮਤੀ ਕਮਲ ਗੁਪਤਾ, ਇੰਦਰਜੀਤ ਗੁਪਤਾ ਤੇ ਸ਼੍ਰੀਮਤੀ ਸੁਦੇਸ਼ ਗੁਪਤਾ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਸ਼੍ਰੀਮਤੀ ਗੁਰਦੀਪ ਕੌਰ ਅਰਨੇਜਾ ਦੀ ਪ੍ਰੇਰਣਾ ਸਦਕਾ ਇੰਦਰਜੀਤ ਗੁਪਤਾ ਤੇ ਉਨ੍ਹਾਂ ਦੀ ਪਤਨੀ ਕਮਲ ਗੁਪਤਾ ਵੱਲੋਂ ਸਕੂਲ ਦੇ ਬੱਚਿਆਂ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸਕੂਲ ਲਈ 25 ਹਜਾਰ ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਸੁਦੇਸ਼ ਗੁਪਤਾ ਵੱਲੋਂ ਸਕੂਲ ਲਈ 10 ਹਜਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਸਕੱਤਰ ਹਰਬੰਸ ਸਿੰਘ, ਰਾਮ ਆਸਰਾ, ਸ਼੍ਰੀਮਤੀ ਸ਼ੈਲੀ ਸ਼ਰਮਾ ਵੱਲੋਂ ਗੁਪਤਾ ਪਰਿਵਾਰ ਤੇ ਸ਼੍ਰੀਮਤੀ ਗੁਰਦੀਪ ਕੌਰ ਅਰਨੇਜਾ ਦਾ ਧੰਨਵਾਦ ਕੀਤਾ ਗਿਆ।
ਕੈਪਸ਼ਨ-ਸਕੂਲ ਲਈ ਰਾਸ਼ੀ ਭੇਟ ਕਰਦੇ ਹੋਏ ਦਾਨੀ ਪਰਿਵਾਰ।