ਹੁਸ਼ਿਆਰਪੁਰ, 29 ਮਾਰਚ :
ਅਜੋਕੇ ਸਮੇਂ ਵਿਚ ਔਰਤਾਂ ਨੂੰ ਵੋਟਰ ਵਜੋਂ ਜਾਗਰੂਕ ਅਤੇ ਸਸ਼ਕਤ ਬਣਨ ਦੀ ਬੇਹੱਦ ਲੋੜ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਵਿਖੇ ‘ਵੋਟਰ ਜਾਗਰੂਕਤਾ ਨਾਲ ਨਾਰੀ ਸ਼ਕਤੀਕਰਨ’ ਵਿਸ਼ੇ ਉੱਤੇ ਕਰਵਾਏ ਰਾਸ਼ਟਰੀ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਗੈਰ ਸਰਕਾਰੀ ਸੰਸਥਾ ‘ਏ ਫੋਰ ਸੀ ਦਸੂਹਾ’ ਵੱਲੋਂ “ਗ੍ਰੀਨ ਪਲੈਨਟ’ ਸੰਸਥਾ ਜਲੰਧਰ ਅਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਮੌਕੇ ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਔਰਤਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਔਰਤਾਂ ਪੰਚ ਸਰਪੰਚ ਬਣ ਜਾਣ ਦੇ ਬਾਵਜੂਦ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਨਹੀਂ ਕਰਦੀਆਂ, ਇਸ ਲਈ ਉਨ੍ਹਾਂ ਨੂੰ ਆਪਣੀ ਭੂਮਿਕਾ ਪਹਿਚਾਨਣ ਦੀ ਲੋੜ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਹਾਇਕ ਕਮਿਸ਼ਨਰ ਦਿਵਿਆ ਪੀ ਆਈ.ਏ.ਐਸ ਅਤੇ ਗ੍ਰੀਨ ਪਲੈਨਟ ਸੰਸਥਾ ਦੇ ਫਾਊਂਡਰ ਤੇ ਚੇਅਰਮੈਨ ਡਾ. ਕਮਲਜੀਤ ਸਿੰਘ ਨੇ ਵੀ ਵੋਟਰ ਜਾਗਰੂਕਤਾ ਅਤੇ ਨਾਰੀ ਸਸ਼ਕਤੀਕਰਨ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਨਾਰੀ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਦੇ ਨਾਲ- ਨਾਲ ਵੋਟਰ ਦੇ ਤੌਰ ‘ਤੇ ਵੀ ਮਜ਼ਬੂਤ ਹੋਣਾ ਹੋਵੇਗਾ ਤੇ ਰਾਜਨੀਤਿਕ ਪ੍ਰਕਿਰਿਆ ਵਿਚ ਆਪਣੀ ਭੂਮਿਕਾ ਪਹਿਚਾਨਣੀ ਹੋਵੇਗੀ।
ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ।
ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਹੁਸ਼ਿਆਰਪੁਰ ਦੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਆਏ ਮਹਿਮਾਨਾਂ ਦਾ ਮੰਚ ਤੋਂ ਰਸਮੀ ਸਵਾਗਤ ਕੀਤਾ। ਐਨ.ਜੀ.ਓ “ਏ ਫੋਰ ਸੀ” ਦਸੂਹਾ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਆਏ ਮਹਿਮਾਨਾਂ ਅਤੇ ਵਿਸ਼ੇ ਤੋਂ ਜਾਣੂ ਕਰਵਾਇਆ।
ਇਸ ਮੌਕੇ ਰਿਆਤ ਬਾਹਰਾ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਨੂੰ ਲੈ ਕੇ ਇਕ ਸਕਿਟ ਵੀ ਪੇਸ਼ ਕੀਤੀ ਗਈ ਅਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਡੀ.ਏ.ਵੀ ਕਾਲਜ ਹੁਸ਼ਿਆਰਪੁਰ ਦੇ ਪ੍ਰੋਫੈਸਰ ਡਾ. ਕੁਲਵੰਤ ਰਾਣਾ ਦੀ ਲਿਖੀ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਵੀ ਅਦਾ ਕੀਤੀ ਗਈ।
ਇਸ ਮੌਕੇ ਆਏ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਜੋਤਸਨਾ ਵੱਲੋਂ ਨਿਭਾਈ ਗਈ।
महिलाओं को मतदाता के रूप में जागरूक और सशक्त होने की जरूरत – कोमल मित्तल
-“मतदाता जागरूकता के माध्यम से महिला सशक्तिकरण” विषय पर राष्ट्रीय सेमिनार
होशियारपुर, 29 मार्च :
महिलाओं को मतदाता के रूप में जागरूक और सशक्त होने की जरूरत है। यह बात डिप्टी कमिश्नर कोमल मित्तल ने रियात बाहरा कैंपस होशियारपुर में “मतदाता जागरूकता के माध्यम से महिला सशक्तिकरण” विषय पर आयोजित राष्ट्रीय सेमिनार को मुख्य अतिथि के तौर पर संबोधित करते हुए कही। एन.जी.ओ “ए 4 सी दसूहा” द्वारा “ग्रीन प्लैनेट” संगठन जालंधर और रियात बाहरा ग्रुप ऑफ इंस्टीट्यूट होशियारपुर के सहयोग से करवाए इस सेमिनार में उन्होंने कहा कि आज भी महिलाएं पंच-सरपंच बनने के बावजूद अपने अधिकारों का सही प्रयोग नहीं करतीं, इसलिए उनको अपनी भूमिका पहचानने की जरूरत है।
विशेष अतिथि के रूप में शिरकत करते हुए सहायक कमिश्नर दिव्या पी.आई.ए.एस व ग्रीन प्लैनेट संस्था के संस्थापक एवं चेयरमैन डॉ. कमलजीत सिंह अपने संबोधन में मतदाता जागरूकता और महिला सशक्तिकरण पर जोर दिया। उन्होंने कहा कि महिलाओं को आर्थिकता के साथ-साथ मतदाता के रूप में भी मजबूत होना होगा और राजनीतिक प्रक्रिया में भी अपनी भूमिका पहचाननी होगी।
रियात बाहरा ग्रुप ऑफ इंस्टीट्यूट होशियारपुर के कैंपस डायरेक्टर डाॅ. चंद्रमोहन ने मंच से अतिथियों का औपचारिक स्वागत किया।
एन.जी.ओ “ए4सी” दसूहा के अध्यक्ष संजीव कुमार ने अतिथियों और विषय का शुरुआती परिचय दिया।
इस अवसर पर रियात बाहरा के विद्यार्थियों द्वारा मतदाता जागरूकता पर एक नाटक भी प्रस्तुत किया गया तथा पोस्टर मेकिंग प्रतियोगिता का भी आयोजन किया गया। डी.ए.वी कॉलेज होशियारपुर के प्रोफेसर डॉ. कुलवंत राणा द्वारा लिखित पुस्तक का विमोचन भी किया गया। इस अवसर पर आये अतिथियों को स्मृति चिन्ह देकर सम्मानित भी किया गया।
डॉ. ज्योत्सना रियात बाहरा इंस्टीट्यूट होशियारपर ने मंच संचालन की भूमिका निभाई।
Women must be aware and empowered as voters – DC Komal Mittal
Hoshiarpur, March 29. :
A National Seminar on “Women Empowerment through Voter Awareness” was organized by NGO “A4C Dasuha” in collaboration with “Green Planet” Jalandhar and Rayat Bahra Group of Institutes Hoshiarpur at Rayat Bahra Campus Hoshiarpur. On this occasion, Hoshiarpur Deputy Commissioner Komal Mittal participated as the Chief guest. Assistant Commissioner Divya P. IAS and Founder and Chairman of Green Planet participated as special guests.
Chief guest Deputy Commissioner Komal Mittal said that even today women do not use their rights properly despite becoming panch-sarpanch, there is a need to recognize their role.
On this occasion, Divya P Assistant Commissioner Hoshiarpur said that women will have to be strengthened as voters along with the economy and recognize their role in the political process.
Dr. Kamaljit Singh Founder and Chairman Green Planet emphasized on voter awareness and women empowerment in his address.
Earlier Rayat Bahra Group of Institutes Hoshiarpur Campus Director Dr. Chandra Mohan formally welcomed the guests from the stage. Sanjiv Kumar, president of NGO “A4C Dasuya”, introduced the guests and the topic.
On this occasion, a skit on voter awareness was also presented by the students of Rayat Bahra and a poster making competition was also organized.The book launch ceremony of the book written by Professor Dr. Kulwant Rana of DAV College Hoshiarpur was performed.
The guests who came on this occasion were also honored by giving a commemorative sign. Dr. Jyotsana Rayat Bahra Institutes Hoshiarpar played the role of moderator.
Add reaction |