ਹੁਸ਼ਿਆਰਪੁਰ। ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਐਂਡ ਟੀਚਰ ਟ੍ਰੇਨਿੰਗ ਇੰਸਟੀਚਿਊਟ ਵਿੱਚ ਦੋ ਦਿਨਾਂ ਸੀਆਰਈ ਸਮਾਗਮ ਸੰਪੰਨ ਹੋ ਗਿਆ, ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜ੍ਹੋਂ ਸ਼੍ਰੀਮਤੀ ਸੁਮਨ ਗੁਲਾਟੀ ਚੇਅਰਪਰਸਨ ਟੋਡਲਰਸ ਹੋਮ ਸਟੱਡੀ ਹਾਲ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ ਪੁੱਜੇ, ਜਿਨ੍ਹਾਂ ਦਾ ਸਕੂਲ ਪੁੱਜਣ ’ਤੇ ਸਕੂਲ ਸੁਸਾਇਟੀ ਦੇ ਸਲਾਹਕਾਰ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸਵਾਗਤ ਕੀਤਾ ਗਿਆ ਤੇ ਸਕੂਲ ਦੇ ਇਤਹਾਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਨੇ ਸੀਆਰਈ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਂ ਸਿੱਖਿਆ ਪਾਲਿਸੀ 2020 ਵਿੱਚ ਗਿ੍ਰਡ ਤੇ ਪ੍ਰੋ. ਅਨਿਲ ਕੁਮਾਰ, ਪ੍ਰੋ. ਰਵਿੰਦਰ ਕੁਮਾਰ ਨੇ ਚਰਚਾ ਕੀਤੀ ਤੇ ਲੈਕਚਰਾਰ ਪ੍ਰੇਮ ਕੁਮਾਰ ਆਸ਼ਾ ਕਿਰਨ ਸਕੂਲ ਤੇ ਪਿ੍ਰੰਸੀਪਲ ਸ਼ੈਲੀ ਸ਼ਰਮਾ ਵੱਲੋਂ ਬਾਲਗਾਂ ਦੀ ਸਿੱਖਿਆ ਤੇ ਚਰਚਾ ਕੀਤੀ ਗਈ। ਇਸ ਮੌਕੇ ਸਾਰੇ ਰਿਸੋਰਸ ਪਰਸਨ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਸੁਮਨ ਗੁਲਾਟੀ ਨੇ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਆਪਣੇ ਗਿਆਨ ਵਿੱਚ ਵਾਧੇ ਲਈ ਤੇ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਹਿੱਸਾ ਜਰੂਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰਾ 40 ਸਾਲ ਦਾ ਇਸ ਫੀਲਡ ਵਿੱਚ ਤਜਰਬਾ ਹੈ ਤੇ ਹਰ ਰੋਜ ਅਸੀਂ ਕੁਝ ਨਾ ਕੁਝ ਨਵਾਂ ਸਿੱਖਦੇ ਹਾਂ, ਇਸ ਮੌਕੇ ਉਨ੍ਹਾਂ ਵੱਲੋਂ ਸੁਸਾਇਟੀ ਨੂੰ 30 ਹਜਾਰ ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ ਵੱਲੋਂ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੈਕਟਰੀ ਹਰਬੰਸ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ,ਪ੍ਰੋ. ਨਿਰਵੈਰ ਕੌਰ, ਪ੍ਰੋ. ਪ੍ਰੇਮ ਕੁਮਾਰ, ਕੋਰਸ-ਕੋਆਰਡੀਨੇਟਰ ਬਰਿੰਦਰ ਕੁਮਾਰ ਵੀ ਹਾਜਰ ਸਨ।
ਕੈਪਸ਼ਨ-ਸਮਾਗਮ ਦੌਰਾਨ ਮੁੱਖ ਮਹਿਮਾਨ ਨਾਲ ਸੁਸਾਇਟੀ ਮੈਂਬਰ ਤੇ ਸਕੂਲ ਸਟਾਫ।