ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਲਈ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ 42-ਸ਼ਾਮਚੁਰਾਸੀ ਡਾ. ਅਮਨਦੀਪ ਕੌਰ ਵੱਲੋਂ ਆਪਣੇ ਅਧੀਨ ਆਉਂਦੇ ਪੋÇਲੰਗ ਬੂਥਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਸਿੰਗੜੀਵਾਲ, ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ, ਸਰਕਾਰੀ ਐਲੀਮੈਂਟਰੀ ਸਕੂਲ ਨਸਰਾਲਾ ਅਤੇ ਸਰਕਾਰੀ ਹਾਈ ਸਕੂਲ ਮੰਡਿਆਲਾ ਦਾ ਦੌਰਾ ਕੀਤਾ। ਉਨ੍ਹਾਂ ਬੂਥਾਂ ਦੀ ਚੈਕਿੰਗ ਕਰਨ ਸਮੇਂ ਸਮੂਹ ਬੀ.ਐਲ.ਓਜ਼ ਨੂੰ ਹਰ ਬੂਥ ’ਤੇ ਏ. ਐਮ. ਐਫ ਸਹੂਲਤ ਮੁਹੱਈਆ ਕਰਵਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਹਰ ਬੀ.ਐਲ.ਓ ਨੂੰ ਆਪਣੇ ਬੂਥ ਦੇ ਬਾਹਰ ਪੇਂਟ ਨਾਲ ਸੁਪਰਵਾਈਜ਼ਰ ਤੇ ਬੀ.ਐਲ.ਓ ਦੇ ਵੇਰਵੇ ਅਪਡੇਟ ਕਰਕੇ ਲਿਖਵਾਉਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਸਮੂਹ ਸੁਪਰਵਾਈਜ਼ਰਾਂ ਨੂੰ ਆਦੇਸ਼ ਜਾਰੀ ਕੀਤੇ ਕਿ 26 ਮਾਰਚ ਤੱਕ ਹਰ ਬੂਥ ਦੇ ਬਾਹਰ ਸੁਪਰਵਾਈਜ਼ਰ/ਬੀ.ਐਲ.ਓ ਦੇ ਵੇਰਵੇ ਪੇਂਟ ਨਾਲ ਲਿਖਵਾਏ ਜਾਣ। ਇਸ ਸਮੇਂ ਉਨ੍ਹਾਂ ਨਾਲ ਹਰਪ੍ਰੀਤ ਸਿੰਘ ਅਤੇ ਸ਼ਿਵਾ ਮਦਨ ਵੀ ਮੌਜੂਦ ਸਨ।