ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਰੈਡ ਰਿਬਨ ਕਲੱਬ ਇੰਚਾਰਜ ਪ੍ਰੋ. ਵਿਜੇ ਕੁਮਾਰ ਨੂੰ ਜ਼ਿਲ੍ਹਾ ਪੱਧਰੀ ਬੈਸਟ ਇੰਚਾਰਜ ਹੋਣ ਦੇ ਕਾਰਨ ਰਾਜ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ


ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਰੈਡ ਰਿਬਨ ਕਲੱਬ ਇੰਚਾਰਜ ਪ੍ਰੋ. ਵਿਜੇ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਸ. ਪ੍ਰੀਤ ਕੋਹਲੀ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਰੈਡ ਰਿਬਨ ਕਲੱਬ ਨਾਲ ਸੰਬੰਧਿਤ ਵਿਸ਼ੇਸ਼ ਤੌਰ ਤੇ ਐਚ.ਆਈ.ਵੀ/ਏਡਜ ਨਾਲ ਸੰਬੰਧਿਤ ਪਿੰਡਾਂ ਵਿੱਚ ਜਾ ਕੇ ਅਤੇ ਕਾਲਜ ਵਿੱਚ ਜਾਗਰੂਕਤਾ ਫੈਲਾਉਣਦੇ ਰਹਿੰਦੇ ਹਨ। ਸੈਮੀਨਾਰ ਤੇ ਪੋਸਟਰ ਬਣਾਉਣ, ਲੇਖਣ, ਭਾਸ਼ਣ ਸੰਹੁ ਚੁੱਕ, ਰੈਲੀਆਂ ਨੂੰ ਆਧਾਰ ਬਣਾ ਕੇ ਐਚ.ਆਈ/ਵੀ ਏਡਜ, ਨਸ਼ਿਆਂ , ਖੂਨਦਾਨ,  ਵਾਤਾਵਰਣ, ਤੰਦਰੁਸਤੀ ਪ੍ਰਤੀ ਆਪਣੇ ਫਰਜਾ ਨੂੰ ਉਹ ਇਮਾਨਦਾਰੀ ਨਾਲ ਨਿਭਾਉਂਦੇ ਹਨ। ਇਸੇ ਕਾਰਨ ਉਹਨਾਂ ਨੂੰ ਹੁਸ਼ਿਆਰਪੁਰ ਜਿਲ੍ਹੇ ਦਾ ਬੈਸਟ ਰੈਡ ਰਿਬਨ ਕਲੱਬ ਇਨਚਾਰਜ ਹੋਣ ਦੇ ਕਾਰਨ ਐਸ.ਏ.ਐਸ. ਨਗਰ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਅਮਿਟੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਆਰ.ਕੇ.ਕੋਹਲੀ ਵੱਲੋਂ ਰਾਜ ਪੱਧਰ ਤੇ ਮੋਮੈਂਟੋ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।ਇਹ ਪ੍ਰੋਗਰਾਮ ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਅਤੇ ਯੁਵਕ ਸੇਵਾਵਾਂ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪੰਜਾਬ ਰਾਜ ਵਿੱਚ ਲਗਭਗ 700 ਦੇ ਕਰੀਬ ਰੈਡ ਰਿਬਨ ਕਲੱਬ ਹਨ। ਜਿਸ ਵਿੱਚ ਹੁਸ਼ਿਆਰਪੁਰ ਜਿਲੇ ਵਿੱਚ ਲਗਭਗ 46 ਰੈਡ ਰਿਬਨ ਕਲੱਬ ਹਨ। ਹਰ ਇੱਕ ਜ਼ਿਲ੍ਹੇ ਵਿੱਚੋਂ ਦੋ ਕਲੱਬਾਂ ਦੇ ਇੰਚਾਰਜਾਂ ਨੂੰ ਸਨਮਾਨਿਤ ਕੀਤਾ ਗਿਆ ।ਕਾਲਜ ਵਿੱਚ ਪੜ ਰਹੇ ਵਿਦਿਆਰਥੀ ਸੁਭਾਸ਼ ਕੁਮਾਰ ਨੂੰ ਵੀ ਕਲੱਬ ਨਾਲ ਜੁੜ ਕੇ ਕੰਮ ਕਰਨ ਦੇ ਲਈ ਸਨਮਾਨਿਤ ਕੀਤਾ ਗਿਆ ।ਕਲੱਬਾਂ ਦੇ ਇੰਚਾਰਜਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਆਪਣੇ ਜਿਲ੍ਹੇ ਵਿੱਚ ਆਪਣੇ ਕੰਮਾਂ ਨੂੰ ਇਮਾਨਦਾਰੀ ਨਾਲ ਕਰਨ। ਕਾਲਜ ਦੇ ਵਿਦਿਆਰਥੀ ਸਾਹਿਲ, ਅਰਸ਼, ਕਰਮਜੀਤ ਕੌਰ, ਖੁਸ਼ਬੂ, ਜਸਮੀਨ ਕੌਰ ਵੀ ਕਲੱਬ ਨਾਲ ਜੁੜ ਕੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।

Leave a Reply

Your email address will not be published. Required fields are marked *