ਰੈੱਡ ਕਰਾਸ ਸੁਸਾਇਟੀ ਨੇ ਕਾਊਟਨ ਪੇਪਰ ਮਿਲਜ਼ ਦੇ ਵਰਕਰਾਂ ਲਈ ਲਗਾਈ ਫਸਟ ਏਡ ਟ੍ਰੇਨਿੰਗ ਵਰਕਸ਼ਾਪ


  ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਗ਼ਰੀਬ/ਲੋੜਵੰਦ/ਬੇਘਰੇ ਵਿਅਕਤੀਆਂ ਦੀ ਭਲਾਈ ਲਈ ਵੱਖ-ਵੱਖ ਪ੍ਰੋਜੇਕਟ ਅਤੇ ਲੜਕੀਆਂ/ ਔਰਤਾਂ ਨੂੰ ਕਿੱਤਾਮੁਖੀ ਟ੍ਰੇਨਿੰਗ ਦੇਣ ਲਈ ਕਈ ਤਰ੍ਹਾਂ ਦੇ ਵੋਕੇਸ਼ਨਲ  ਸੈਂਟਰ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਫਸਟ ਏਡ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਕੰਡਕਟਰਾਂ, ਡਰਾਈਵਰਾਂ, ਫੈਕਟਰੀ/ਕੰਪਨੀ ਵਰਕਰਾਂ ਅਤੇ ਸਕੂਲਾਂ ਦੇ ਬੱਚਿਆਂ ਨੂੰ  ਫਸਟ ਏਡ ਦੀ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੀ ਲਗਾਤਾਰਤਾ ਵਿਚ ਹੀ ਕਾਊਟਨ ਪੇਪਰ ਮਿਲਜ਼ ਲਿਮਟਿਡ ਸੈਲਾ ਖੁਰਦ ਵਿਖੇ ਮਿਤੀ 12 ਤੋਂ 14 ਮਾਰਚ ਤੱਕ ਫਸਟ ਏਡ ਦਾ ਤਿੰਨ ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਫਸਟ ਏਡ ਟ੍ਰੇਨਰ ਸਰਬਜੀਤ ਅਤੇ ਪਵਨਜੋਤ ਸਿੰਘ ਨੇ 30 ਵਰਕਰਾਂ ਤੇ ਸਟਾਫ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ। ਇਸ ਟ੍ਰੇਨਿੰਗ ਵਿਚ  ਵਰਕਰਾਂ/ਸਟਾਫ ਨੂੰ ਕਿਸੇ ਵੀ ਦੁਰਘਟਨਾ ਘਟਣ ਦੇ ਕਾਰਨ, ਪਰਹੇਜ਼ ਅਤੇ ਲੋੜੀਂਦੀ ਫਸਟ ਏਡ ਦੇਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਵਿਚ ਰੋਡ ਐਕਸੀਡੈਂਟ, ਸੀ.ਪੀ.ਆਰ, ਹਾਰਟ ਅਟੈਕ, ਜਲਣ, ਜ਼ਹਿਰ, ਫਰੈਕਚਰ, ਪੱਟੀਆਂ, ਬਿਜਲੀ ਤੋਂ ਬਚਾਅ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਸਰਬਜੀਤ ਨੇ ਦੱਸਿਆ ਕਿ ਕਿਸੇ ਵੀ ਦੁਰਘਟਨਾ ਗ੍ਰਸਤ ਵਿਅਕਤੀ ਨੂੰ ਸਹੀ ਸਮੇਂ ’ਤੇ ਸਹੀ ਫਸਟ ਏਡ ਦੇ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਫਸਟ ਏਡ ਦੀ ਟ੍ਰੇਨਿੰਗ ਹਰੇਕ ਵਿਅਕਤੀ ਲਈ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮੂਹ ਫੈਕਟਰੀਆਂ ਅਤੇ ਕੰਪਨੀਆਂ ਨੂੰ ਅਪੀਲ ਕੀਤੀ ਕਿ ਫਸਟ ਏਡ ਦੀ ਟ੍ਰੇਨਿੰਗ ਜ਼ਰੂਰੀ ਹੈ। ਇਸ ਲਈ ਫਸਟ ਏਡ ਦੀ ਟ੍ਰੇਨਿੰਗ ਵੱਡੇ ਪੱਧਰ ’ਤੇ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਕਰਵਾਉਣ ਲਈ ਰੈੱਡ ਕਰਾਸ ਵਿਖੇ ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨਾਲ ਫੋਨ ਨੰਬਰ 78883-29053 ਜਾਂ ਸਰਬਜੀਤ ਫਸਟ ਏਡ ਟ੍ਰੇਨਰ ਨਾਲ 98153-76340 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 

Leave a Reply

Your email address will not be published. Required fields are marked *