ਐਨ.ਸੀ.ਯੂ.ਆਈ. ਪ੍ਰੋਜੈਕਟ ਹੁਸ਼ਿਆਰਪੁਰ ਪੰਜਾਬ ਨੇ ਸ਼੍ਰੀ ਅਨਿਲ ਲਾਂਬਾ ਜ਼ਿਲ੍ਹਾ ਪ੍ਰੋਜੈਕਟ ਅਧਿਕਾਰੀ ਦੀ ਦੇਖ ਰੇਖ ਵਿੱਚ ‘‘ਵਾਤਾਵਰਣ ਸੰਭਾਲ ਪ੍ਰੋਗਰਾਮ“ ਦੇ ਤਹਿਤ ਪ੍ਰਾਕ੍ਰਿਤਿਕ ਖੇਤੀ ਦੇ ਵਿਸ਼ੇ ਤੇ 3 ਦਿਨੀ ਪ੍ਰੋਗਰਾਮ (26 ਤੋਂ 28 ਫਰਵਰੀ 2024) ਦਾ ਆਯੋਜਨ ਬਰਦਰਜ਼ ਫਾਰਮ, ਪਿੰਡ ਨਲੋਇਆ ਵਿਖੇ ਕੀਤਾ। ਇਸ ਦੌਰਾਨ ਸ਼੍ਰੀ ਲਾਂਬਾ ਨੇ ਕਿਸਾਨਾਂ ਨੂੰ ਪ੍ਰਾਕ੍ਰਿਤਿਕ ਅਤੇ ਜੈਵਿਕ ਖੇਤੀ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਅਸ਼ਵਨੀ ਕੁਮਾਰ ਸੀ.ਈ.ਆਈ ਨੇ ਉਨਾਂ ਨੂੰ ਸਹਿਕਾਰੀ ਸਮੀਤਿ ਦੇ ਬਾਰੇ, ਉਨਾਂ ਦੇ ਮੁੱਖ ਟਿੱਚਿਆਂ ਅਤੇ ਮੰਤਵਾਂ ਦੇ ਬਾਰੇ ਦੱਸਿਆ। ਡਾ.ਇੰਦਰਾ ਦੇਵੀ (ਜ਼ਿਲ੍ਹਾ ਐਕਸੈਂਟਸ਼ਨ ਸਾਇੰਟਿਸਟ), ਡਾ.ਚਰਨਜੀਤ ਕੌਰ (ਸੀਨੀਅਰ ਐਕਸਟੈਂਸ਼ਨ ਸਾਇੰਟਿਸਟ), ਖੇਤੀਬਾੜੀ ਅਤੇ ਡਾ.ਰਾਕੇਸ਼ ਸ਼ਰਮਾ (ਡੀ.ਈ.ਐਸ.) ਐਫ.ਏ.ਐਸ.ਸੀ.ਗੱਗਿਆਂ ਤੋਂ ਐਂਟੋਨੋਲੋਜੀ ਨੇ ਕਿਸਾਨਾਂ ਨੂੰ ਦੱਸਿਆ ਕਿ ਜੈਵਿਕ ਅਤੇ ਪ੍ਰਾਕ੍ਰਿਤਿਕ ਖੇਤੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਉਸ ਦੇ ਲਾਭ ਦੱਸੇ। ਸ਼੍ਰੀ ਤਰਸੇਮ ਸਿੰਘ (ਰਿਟਾਇਰਡ ਪ੍ਰਿੰਸੀਪਲ) ਨੇ ਦੱਸਿਆ ਕਿ ਉਨਾਂ ਨੇ ਸਾਲ 2009 ਵਿੱਚ ਜੈਵਿਕ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਦੇ ਆਪਣੇ ਤਜਰਬੇ ਨੂੰ ਕਿਸਾਨਾਂ ਨਾਲ ਸਾਂਝਾ ਕੀਤਾ। ਪਿਛਲੇ 13 ਸਾਲਾਂ ਦੇ ਦੌਰਾਨ ਉਨਾਂ ਨੂੰ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸ਼੍ਰੀ ਜਸਵੀਰ ਸਿੰਘ ਪ੍ਰਧਾਨ ਫਾਰਮਰਜ਼ ਪ੍ਰਡਿਊਸ ਸੁਸਾਇਟੀ (ਐਫ.ਏ.ਪੀ.ਆਰ.ਓ.), ਸ਼੍ਰੀ ਤਨਵੀਰ ਪਰੂਥੀ ਪ੍ਰਧਾਨ ਨੋਵਕਿਰਨ ਵੈਲਫੇਅਰ ਐਸੋਸੀਏਸ਼ਨ ਰਜਿ. ਹੁਸ਼ਿਆਰਪੁਰ ਅਤੇ ਸ਼੍ਰੀ ਨਰਿੰਦਰ ਸਿੰਘ ਧੂਰ, ਅੱਜੋਵਾਲ ਪ੍ਰਧਾਨ ਇਨੋਵੇਟਿਵ ਫਾਰਮਰਸ ਐਸੋਸੀਏਸ਼ਨ (ਆਈ.ਐਫ.ਏ) ਨੇ ਵੀ ਆਪਣੇ ਪਿਛਲੇ 18 ਸਾਲਾਂ ਦੇ ਜੈਵਿਕ ਖੇਤੀ ਦੇ ਤਜਰਬੇ ਤੋਂ ਜਾਣੂ ਕਰਵਾਇਆ ਅਤੇ ਕਿਸਾਨਾਂ ਦਾ ਮਾਰਗ ਦਰਸ਼ਨ ਕੀਤਾ ਕਿ ਜੈਵਿਕ ਖੇਤੀ ਕਿਵੇਂ ਸ਼ੁਰੂ ਕੀਤਾ ਜਾ ਸਕਦੀ ਹੈ। ਇਸ ਮੌਕੇ ਤੇ ਮਦਰ ਟੈਰੇਸਾ ਸੈਲਫ ਹੈਲਪ ਗਰੁੱਪ, ਨੀਲਾ ਨਲੋਇਆ ਵਲੋਂ ਪ੍ਰਧਾਨ ਸ਼੍ਰੀਮਤੀ ਮਨਜੀਤ ਕੌਰ ਦੀ ਦੇਖਰੇਖ ਵਿੱਚ ਨਮਕੀਨ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।ਵੱਖ-ਵੱਖ ਸਹਿਕਾਰੀ ਸਮੀਤੀਆਂ ਦੇ 40 ਕਿਸਾਨਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਕਿਸਾਨਾਂ ਨੂੰ ਫੀਲਡ ਵਿਜ਼ਿਟ ਵੀ ਕਰਵਾਇਆ ਗਿਆ।