
ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਐਨ.ਐਸ.ਐਸ. ਅਤੇ ਹਿੰਦੀ-ਵਿਭਾਗ ਦੇ ਵਿਦਿਆਰਥੀਆਂ ਨੇ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਦੀ ਅਗਵਾਈ ਵਿਚ ਪ੍ਰੋ.ਵਿਜੇ ਕੁਮਾਰ ਅਤੇ ਪ੍ਰੋ.ਰਣਜੀਤ ਕੁਮਾਰ ਦੇ ਸਹਿਯੋਗ ਨਾਲ ਸਰਕਾਰੀ ਨਿਰਦੇਸ਼ਾਂ ਦੇ ਅਨੁਸਾਰ ਨੂਰਪੁਰ ਕਿਲ੍ਹਾ (ਹਿਮਾਚਲ ਪ੍ਰਦੇਸ਼) ਵਿੱਦਿਅਕ ਟੂਰ ਦੇ ਮਾਧਿਅਮ ਰਾਹੀਂ ਦੇਖਣ ਗਏ। ਇਸ ਵਿਦਿਅਕ ਟੂਰ ਵਿੱਚ ਕਾਲਜ ਦੇ ਸਟਾਫ ਮੈਂਬਰ ਵਿਜੇ ਕੁਮਾਰ, ਪ੍ਰ.ਰਣਜੀਤ ਕੁਮਾਰ, ਪ੍ਰੋ.ਬਿੰਦੂ ਸ਼ਰਮਾ, ਪ੍ਰੋ.ਸਰੋਜ ਸ਼ਰਮਾ, ਪ੍ਰੋ.ਕੁਲਵਿੰਰ ਕੌਰ, ਡਾ.ਨੀਤੀ ਸ਼ਰਮਾ ਦੇ ਨਾਲ ਲੱਗਭਗ 100 ਦੇ ਕਰੀਬ ਵਿਦਿਆਰਥੀ ਸ਼ਾਮਿਲ ਹੋਏ।
ਇਸ ਵਿਦਿਅਕ ਟੂਰ ਵਿਚ ਗਏ ਹੋਏ ਵਿਦਿਆਰਥੀਆਂ ਨੂੰ ਪ੍ਰੋ.ਵਿਜੇ ਕੁਮਾਰ ਅਤੇ ਪ੍ਰੋ.ਰਣਜੀਤ ਕੁਮਾਰ ਨੇ ਨੂਰਪੁਰ ਕਿਲ੍ਹੇ ਬਾਰੇ ਇਤਿਹਾਸਕ ਅਤੇ ਧਾਰਮਿਕ ਜਾਣਕਾਰੀ ਵਿਸਤਾਰ ਨਾਲ ਦਿੱਤੀ। ਇਸ ਕਿਲ੍ਹੇ ਵਿੱਚ ਬਣੇ ਹੋਏ ਮੰਦਿਰ ਅਤੇ ਉਸ ਮੰਦਿਰ ਵਿੱਚ ਵਿਰਾਜਮਾਨ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਉਹਨਾਂ ਦੀ ਭਗਤ ਮੀਰਾ ਬਾਈ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ। ਜਿਸ ਦੀ ਕਿ ਇਸ ਦੁਨੀਆਂ ਵਿੱਚ ਮਿਸਾਲ ਮਿਲਣਾ ਬਹੁਤ ਮੁਸ਼ਕਿਲ ਹੈ। ਇਨ੍ਹਾਂ ਮੁਰਤੀਆਂ ਦੇ ਦਰਸ਼ਨ ਕਰਕੇ ਹਰ ਕੋਈ ਇਹਨਾ ਦੀ ਭਗਤੀ ਭਾਵਨਾ ਵਿਚ ਲੀਨ ਹੋ ਗਿਆ। ਹਰ ਇਕ ਦੇ ਲਈ ਇਹ ਵਿਦਿਅਕ ਟੁਰ ਇੱਕ ਯਾਦਗਾਰੀ ਜ਼ਿੰਦਗੀ ਦੀ ਮਿਸਾਲ ਬਣ ਗਿਆ।