
ਮਾਣਯੋਗ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਈਲ ਮੁਹਿੰਮ ਦੇ ਤਹਿਤ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਅਨੀਤਾ ਸਾਗਰ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ.ਵਿਜੇ ਕੁਮਾਰ ਅਤੇ ਪ੍ਰੋ.ਰਣਜੀਤ ਕੁਮਾਰ ਦੇ ਸਹਿਯੋਗ ਨਾਲ ਸਮਾਰੋਹ ਕਰਵਾਏ ਗਏ। ਇਸ ਵਿੱਚ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਕੌਂਸਲਰ ਸੰਦੀਪ ਕੁਮਾਰੀ ਅਤੇ ਰਜਵਿੰਦਰ ਕੌਰ ਨੇ ਮਿਸ਼ਨ ਸਮਾਈਲ ਦੇ ਤਹਿਤ ਹੈਲਪ ਡੈਸਕ ਆਯੋਜਿਤ ਕੀਤਾ।
ਇਸ ਹੈਲਪ ਡੈਸਕ ਦੇ ਦੁਆਰਾ ਕੌਂਸਲਰ ਸੰਦੀਪ ਕੁਮਾਰੀ ਨੇ ਨਸ਼ਿਆਂ ਦੇ ਪ੍ਰਭਾਵਾਂ ਦੀ ਜਾਣਕਾਰੀ ਦਿੰਦੇ ਹੋਏ ਇਸ ਤੋਂ ਦੂਰ ਰਹਿਣ ਦੇ ਲਈ ਵਿਦਿਆਰਥੀਆਂ ਨੂੰ ਪੇ੍ਰਰਿਤ ਕੀਤਾ। ਉਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਨਸ਼ੇ ਦੀ ਲਤ ਲੱਗ ਗਈ ਹੈ ਤਾਂ ਉਹ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਜਾ ਕੇ ਮੁਫਤ ਇਲਾਜ ਕਰਵਾ ਕੇ ਉਸ ਦਾ ਨਸ਼ਾ ਛੁਡਾ ਸਕਦਾ ਹੈ। ਉਨਾਂ ਨੇ ਜੀਵਨ ਨਾਲ ਸਬੰਧਿਤ ਉਦਾਹਰਣ ਦਿੰਦੇ ਹੋਏ ਇਕ ਚੰਗਾ ਨਾਗਰਿਕ ਬਣਨ ਦੇ ਲਈ ਨੌਜਵਾਨਾਂ ਨੂੰ ਪੇ੍ਰਰਿਤ ਕੀਤਾ। ਉਨਾਂ ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਸੀ ਸਮੇਂ ਉਨਾਂ ਦਾ ਹਲ ਵੀ ਦੱਸਿਆ। ਇਸ ਤਰ੍ਹਾਂ ਕੌਂਸਲਰ ਰਜਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।
ਰੈਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ.ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਦੇ ਲਈ ਪੇ੍ਰਰਿਤ ਕੀਤਾ ਤਾਂਕਿ ਲੋਕਾਂ ਦੀਆ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਨਸ਼ਿਆਂ ਦੇ ਪ੍ਰਤੀ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੇ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਅਿਗਾ। ਵਿਦਿਆਰਥੀਆਂ ਨੇ ਪੋਸਟਰਾਂ ਦੁਆਰਾ ਵੀ ਜਾਗਰੂਕਤਾ ਫੈਲਾਈ।ਪੋ੍ਰ. ਵਿਜੇ ਕੁਮਾਰ, ਪ੍ਰੋ.ਰਣਜੀਤ ਕੁਮਾਰ, ਪ੍ਰੋ.ਕੁਲਵਿੰਦਰ ਕੌਰ ਅਤੇ ਡਾ.ਨੀਤੀ ਸ਼ਰਮਾ ਤੋਂ ਇਵਾਲਾ ਲੱਗਭਗ 200 ਵਿਦਿਆਰਥੀ ਸ਼ਾਮਲ ਹੋਏ