ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਮੰਗੇਸ਼ ਸੂਦ ਨੇ ਦੱਸਿਆ ਗਿਆ ਕਿ ਰੈਡ ਕਰਾਸ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ ਵਿਖੇ 21 ਤੋਂ 23 ਫਰਵਰੀ ਤੱਕ ਤਿੰਨ ਰੋਜ਼ਾ ਵਰਕਸ਼ੋਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿਚ ਇੰਸਟਰਕਟਰ ਫੈਸ਼ਨ ਡਿਜ਼ਾਇਨਿੰਗ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਿਸ਼ਾ ਸ਼ਰਮਾ ਵੱਲੋਂ ਵਿਦਿਆਲਿਆ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਫੈਸ਼ਨ ਡਿਜ਼ਾਇਨਿੰਗ ਦੇ ਵੱਖ-ਵੱਖ ਮਡਿਊਲਾਂ ਬਾਰੇ ਗਾਈਡ ਕੀਤਾ ਗਿਆ।
ਮੰਗੇਸ਼ ਸੂਦ ਨੇ ਦੱਸਿਆ ਕਿ ਵਿਦਿਆਲਿਆ ਵਿਚ ਪੜ੍ਹਨ ਵਾਲੀਆਂ ਸੱਤਵੀਂ , ਅੱਠਵੀਂ ਅਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਵਿਚ ਪੇਂਟਿੰਗ , ਸਿਲਾਈ ਅਤੇ ਕਢਾਈ ਵਰਗੇ ਵਿਸ਼ਿਆਂ ਵਿਚ ਦਿਲਚਸਪੀ ਵਧਾਉਣ ਲਈ ਇਸ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਕਰਵਾਉਣ ਨਾਲ ਵਿਦਿਆਰਥੀਆਂ ਨੂੰ ਸਕੂਲੀ ਕਿਤਾਬੀ ਗਿਆਨ ਤੋਂ ਇਲਾਵਾ ਹੋਰ ਪ੍ਰੈਕਟੀਕਲ ਗਿਆਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਮੇਂ -ਸਮੇਂ ‘ਤੇ ਸਕੂਲਾਂ ਵਿਚ ਅਜਿਹੀਆਂ ਗਤੀਵੀਧਿਆਂ ਦਾ ਆਯੋਜਨ ਕਰਵਾਇਆ ਜਾਣਾ ਚਾਹੀਦਾ ਹੈ, ਤਾਂ ਜੋ ਵਿਦਿਆਰਥੀ ਦਸਵੀਂ ਤੱਕ ਦੀ ਸਕੂਲੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਕਾਲਜ ਵਿਚ ਆਪਣੇ ਮਨਚਾਹੇ ਵਿਸ਼ਿਆਂ ਦੀ ਚੋਣ ਕਰਕੇ ਆਪਣੇ ਕਰੀਅਰ ਦੀ ਚੋਣ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵਿਚ ਖੋਲ੍ਹੇ ਗਏ ‘ਰੈਡ ਕਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ’ ਵਿਚ ਵੱਖ-ਵੱਖ ਵੋਕੇਸ਼ਨਲ ਕੋਰਸਾਂ ਜਿਵੇਂ ਕਿ ਫੈਸ਼ਨ ਡਿਜ਼ਾਇਨਿੰਗ, ਬਿਊਟੀ ਐਂਡ ਵੈਲਨੈਸ , ਕੰਪਿਊਟਰ, ਟੈਲੀ, ਅਕਾਉਂਟਿੰਗ , ਟਾਇਪ ਐਂਡ ਸ਼ਾਰਟਹੈਂਡ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਕਿੱਤਾ-ਮੁੱਖੀ ਕੋਰਸ ਕਰਵਾ ਕੇ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀ ਆਪਣੇ ਪੈਰਾ ‘ਤੇ ਖੜ੍ਹੇ ਹੋ ਸਕਣ।
ਸ਼੍ਰੀਮਤੀ ਰੰਜੂ ਦੁੱਗਲ, ਪ੍ਰਿੰਸਿਪਲ ,ਜਵਾਹਰ ਨਵੋਦਿਆ ਵਿਦਿਆਲਿਆ ਨੇ ਦੱਸਿਆ ਕਿ ਸਕੂਲ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੁਆਰਾ ਕਰਵਾਈ ਗਈ ਇਸ ਵਰਕਸ਼ਾਪ ਵਿਚ ਵਿਦਿਆਰਥਣਾਂ ਦੁਆਰਾ ਬਹੁਤ ਹੀ ਦਿਲਚਸਪੀ ਦਿਖਾਈ ਗਈ