ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵਲੋਂ ਸਿਵਲ ਹਸਪਤਾਲ ਮੁਕੇਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਹਨਾਂ ਐਂਮਰਜੈਂਸੀ ਵਾਰਡ, ਪੋਸਟ ਨੇਟਲ ਵਾਰਡ, ਡਰੱਗ ਸਟੋਰ, ਫਾਰਮੇਸੀ ਓਪੀਡੀ, ਸਰਜੀਕਲ ਵਾਰਡ (ਮੇਲ) ਅਤੇ ਫੀਮੇਲ), ਮੈਡੀਕਲ ਵਾਰਡ, ਚਾਈਲਡ ਵਾਰਡ, ਗਾਇਨੀ ਵਾਰਡ ਅਤੇ ਲੈਬ ਦਾ ਨਰੀਖਣ ਕੀਤਾ। ਜਿਸ ਵਿਚ ਸਟਾਫ ਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ।
ਸਿਵਲ ਸਰਜਨ ਵੱਲੋਂ ਸਮੂਹ ਸਟਾਫ ਨੂੰ ਸਮੇਂ ਤੇ ਲਈ ਡਿਊਟੀ ਤੇ ਹਾਜ਼ਰ ਹੋਣ ਲਈ ਹਦਾਇਤ ਕੀਤੀ ਗਈ। ਡਾ ਰਕੇਸ਼ ਕੁਮਾਰ, ਸਨੋਲੋਜਿਸਟ ਦੁਆਰਾ ਕੀਤੇ ਗਏ ਕੰਮ ਦੀ ਜਾਂਚ ਕੀਤੀ ਗਈ। ਉਹਨਾਂ ਵੱਲੋਂ ਅਲਗ ਅਲਗ ਵਾਰਡਾਂ ਵਿੱਚ ਇੰਡੋਰ ਪੇਸ਼ੈਂਟ ਨਾਲ ਇਲਾਜ਼ ਅਤੇ ਮੈਡੀਸਨ ਦੀ ਉਪਲਭਤਤਾ ਸਬੰਧੀ ਗੱਲਬਾਤ ਦੌਰਾਨ ਸਥਿਤੀ ਸਹੀ ਪਾਈ ਗਈ। ਸਾਰੇ ਮਰੀਜ਼ਾਂ ਨੂੰ ਦਵਾਈ ਹਸਪਤਾਲ ਦੇ ਅੰਦਰ ਤੋ ਹੀ ਮਿਲਦੀ ਪਾਈ ਗਈ। ਡਰੱਗ ਸਟੋਰ ਵਿਚ ਉਪਲਬੱਧ ਦਵਾਈਆਂ ਦਾ ਵੀ ਨਿਰੀਖਣ ਕੀਤਾ ਗਿਆ ਤੇ ਸਭ ਦਵਾਈਆਂ ਠੀਕ ਮਾਤਰਾ ਵਿਚ ਪਾਈਆਂ ਗਈਆਂ।
ਸਿਵਲ ਸਰਜਨ ਨੇ ਡਾ ਰਮਨ ਕੁਮਾਰ , ਐਸ.ਐਮ.ਓ ਇੰ: ਸਿਵਲ ਹਸਪਤਾਲ ਮੁਕੇਰੀਆਂ ਨੂੰ ਬਾਇਓ ਮੈਡੀਕਲ ਵੇਸਟ ਦੀ ਡਿਸਪੋਜ਼ਲ ਲਈ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਹਸਪਤਾਲ ਦੀ ਸਾਫ ਸਫਾਈ ਸੰਬੰਧੀ ਸਤਰਕ ਰਹਿਣ ਲਈ ਕਿਹਾ। ਇਸ ਮੌਕੇ ਉਹਨਾਂ ਨਾਲ ਸ੍ਰੀ ਭੁਪਿੰਦਰ ਸਿੰਘ ਵੀ ਹਾਜ਼ਰ ਸਨ।