ਹੁਸ਼ਿਆਰਪੁਰ ਬਾਲ ਕਿਸ਼ਨ ਰੋਡ ਦੀ ਵਸਨੀਕ ਸਰੋਜ ਰਾਣੀ ਸੂਦ (81) ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆ ਅੱਖਾਂ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਨੂੰ ਭੇਂਟ ਕੀਤੀਆਂ ਤਾਕਿ ਦੋ ਜ਼ਿੰਦਗੀਆਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾ ਸਕੇ । ਇਸ ਦੀ ਸੂਚਨਾ ਮਿਲਦੇ ਹੀ ਪ੍ਰਧਾਨ ਅਤੇ ਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਰੋਟਰੀ ਆਈ ਬੈਂਕ ਦੀ ਟੀਮ ਥਿੰਦ ਆਈ ਹਸਪਤਾਲ ਜਲੰਧਰ ਦੀ ਟੀਮ ਨੂੰ ਨਾਲ ਲੈ ਕੇ ਸਵ. ਸੂਦ ਦੀ ਰਿਹਾਇਸ਼ ਤੇ ਪਹੁੰਚੀ। ਇਸ ਮੌਕੇ ਡਾ. ਐਮ.ਡੀ.ਆਲਮ ਅਤੇ ਉਨ੍ਹਾਂ ਦੇ ਸਹਾਇਕ ਡਾ. ਬਾਂਟੂ ਕੁਮਾਰ ਨੇ ਅੱਖਾਂ ਦਾਨ ਲੈਨ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਅੱਖਾਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਅਤੇ ਕੋਰਨੀਅਲ ਅੰਨ੍ਹੇਪਣ ਦੇ ਮਰੀਜ਼ਾਂ ਲਈ ਅੱਖਾਂ ਦਾਨ ਕਰਨ ਵਾਲੇ ਰੱਬ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਦਿ ਸਵ. ਸਰੋਜ ਰਾਣੀ ਸੂਦ ਦੀਆਂ ਅੱਖਾਂ ਨਾਲ ਦੋ ਹਨੇਰੀਆਂ ਜ਼ਿੰਦਗੀਆਂ ਰੌਸ਼ਨ ਹੋਣਗੀਆਂ ਅਤੇ ਉਹ ਇਸ ਖੂਬਸੂਰਤ ਦੁਨੀਆ ਨੂੰ ਦੇਖ ਸਕਣਗੇ, ਮਰੀਜ਼ਾਂ ਦੇ ਆਪ੍ਰੇਸ਼ਨ ਦਾ ਸਾਰਾ ਖਰਚਾ ਸੁਸਾਇਟੀ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਟਰੀ ਆਈ ਬੈਂਕ ਦੇ ਯਤਨਾਂ ਸਦਕਾ ਹੁਣ ਤੱਕ 4000 ਤੋਂ ਵੱਧ ਲੋਕਾਂ ਨੂੰ ਨਵੀਂ ਰੋਸ਼ਨੀ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਵਿੱਚ ਜਾਗਰੂਕਤਾ ਫੈਲਾ ਕੇ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਇਸ ਮੌਕੇ ਬੋਲਦਿਆਂ ਚੇਅਰਮੈਨ ਜੇ.ਬੀ. ਬਹਿਲ ਨੇ ਕਿਹਾ ਕਿ ਅੱਖਾਂ ਦਾਨ, ਖੂਨਦਾਨ ਅਤੇ ਸਰੀਰ ਦਾਨ ਉਹ ਦਾਨ ਹਨ ਜੋ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਕਰਨ ਨਾਲ ਮ੍ਰਿਤਕ ਦੇ ਚਿਹਰੇ ‘ਤੇ ਕੋਈ ਅਸਰ ਨਹੀਂ ਪੈਂਦਾ ਅਤੇ ਅੱਖਾਂ ਦਾਨ ਕਰਨ ਦਾ ਜ਼ਿ ਕਰ ਸਾਡੇ ਘਾਰਮਿਕ ਗ੍ਰੰਥਾਂ ਵਿੱਚ ਵੀ ਹੈ। ਇਸ ਮੌਕੇ ‘ਤੇ, ਸਵ. ਸੂਦ ਦੇ ਪਰਿਵਾਰਕ ਮੈਂਬਰਾਂ ਵਿੱਚ ਪੁੱਤਰ ਅਨਿਲ ਸੂਦ, ਨੂੰਹ ਸਾਰਿਕਾ ਸੂਦ, ਪੁੱਤਰੀ ਸ਼ਰੂਤੀ, ਰੋਹਿਤ ਸ਼ਰਮਾ, ਸੰਜੇ ਸ਼ਰਮਾ ਤੋਂ ਇਲਾਵਾ ਸੁਸਾਇਟੀ ਦੀ ਤਰਫੋਂ ਮਦਨ ਲਾਲ ਮਹਾਜਨ, ਰਜਿੰਦਰ ਮੋਦਗਿਲ, ਯੋਗੇਸ਼ ਚੰਦਰ ਆ