
ਹੁਸ਼ਿਆਰਪੁਰ ਦੇ ਪ੍ਰਸਿੱਧ ਕੋਚਿੰਗ ਸੈਂਟਰ ਐਕਸੀਲੈਂਟ ਦੇ ਬੱਚਿਆਂ ਨੇ ਜੇ.ਈ.ਈ. ਮੇਨਸ ਪੇਪਰ ਵਿੱਚ ਸ਼ਾਨਦਾਰ ਨਤੀਜੇ ਦਿੱਤੇ ਹਨ। ਇਸ ਦੇ ਪਿੱਛੇ ਹਿਜ਼ ਦੇ ਅਧਿਆਪਕ, ਵਿਦਿਆਰਥੀਆਂ ਦੀ ਮਿਹਨਤ ਅਤੇ ਉਨਾਂ ਦੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਹੈ। ਇਸ ਮੌਕੇ ਤੇ ਨਾੱਨ ਮੈਡੀਕਲ ਵਿੰਗ ਅਤੇ ਕੰਪੀਟੀਸ਼ਨ ਵਿੰਗ ਦੇ ਪ੍ਰਮੁੱਖ ਕੇ.ਗਣੇਸ਼ਨ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਕੰਪੀਟੀਸ਼ਨ ਦੀ ਤਿਆਰੀ 11ਵੀਂ ਤੋਂ ਹੀ ਸ਼ੁਰੂ ਜਾਂਦੀ ਹੈ ਅਤੇ ਇਹ ਖੁਦ ਚੰਡੀਗੜ੍ਹ ਤੋਂ ਤਿਆਰੀ ਕਰਵਾਉਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਉੱਚ ਪੱਧਰ ਦੇ ਨੋਟਿਸ ਅਤੇ ਤਕਨੀਕਾਂ ਤੋਂ 11ਵੀਂ ਤੋਂ ਹੀ ਰੁਬਰੂ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਤੀਜਾ 2 ਸਾਲ ਦੀ ਸਖਤ ਮਿਹਨਤ ਨਾਲ ਪ੍ਰਾਪਤ ਹੋਇਆ ਹੈ। ਇਸ ਮੌਕੇ ਡਾ.ਆਸ਼ੀਸ਼ ਸਰੀਨ ਨੇ ਦੱਸਿਆ ਕਿ ਸੌਰਵ ਸ਼ਰਮਾ ਨੇ 96.43, ਨਲਿਨ 94.88, ਨੇਹਾ 93.39, ਯਗਨਿਕ 89.92, ਤੀਕਸ਼ਾ 89.1, ਅਭਿਸ਼ੇਕ ਭੱਟੀ 88.77 ਅਤੇ ਅਮਨ ਨੇ 82.65 ਪਰਸੇਂਟਾਈਲ ਲੈ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਹੋਰ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਬੱਚਿਆਂ ਨੂੰ ਰੋਚਕ ਅਤੇ ਵਿਵਹਾਰਿਕ ਤਰੀਕੇ ਨਾਲ ਸਿਖਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਉਨਾਂ ਨੇ ਕਿਹਾ ਅਸੀਂ ਫਾਈਵ-ਸੀ ਮਾਡਲ ਅਪਣਾਇਆ ਹੈ। ਇਸ ਵਿੱਚ ਕਨੈਕਟ, ਕਾਊਂਸਲਿੰਗ, ਕਾਸਟੈਂਟ ਮੋਟੀਵੇਸ਼ਨ, ਕਿਊਰਿਓਸਿਟੀ ਅਤੇ ਕ੍ਰਿਏਟਿਵ ਥਿਕਿੰਗ ਸ਼ਾਮਲ ਹੈ। ਇਸ ਮੌਕੇ ਤੇ ਡਾ.ਸਰੀਨ ਨੇ ਦੱਸਿਆ ਕਿ ਭਵਿੱਖ ਵਿੱਚ ਵੀ ‘ਹਿਜ਼` ਇਸ ਤਰ੍ਹਾਂ ਦੇ ਉਤਸ਼ਾਹ ਦੇਣ ਵਾਲੇ ਨਤੀਜੇ ਦਿੰਦਾ ਰਹੇਗਾ।