ਸੀਨੀਅਰ ਸਿਟੀਜਨ ਵੈਲਫੇਅਰ ਕੌਂਸਲ ਹੁਸ਼ਿਆਰਪੁਰ ਦੇ ਐਗਜੈਕਟਿਵ ਮੈਂਬਰਾਂ ਦੀ ਹੰਗਾਮੀ ਮੀਟਿੰਗ ਦਸ਼ਮੇਸ਼ ਪਾਰਕ, ਵਸੰਤ ਵਿਹਾਰ, ਡਾ. ਅੰਬੇਡਕਰ ਨਗਰ, ਡੀ.ਸੀ.ਰੋਡ, ਹੁਸ਼ਿਆਰਪੁਰ 


ਅੱਜ ਸੀਨੀਅਰ ਸਿਟੀਜਨ ਵੈਲਫੇਅਰ ਕੌਂਸਲ ਹੁਸ਼ਿਆਰਪੁਰ ਦੇ ਐਗਜੈਕਟਿਵ ਮੈਂਬਰਾਂ ਦੀ ਹੰਗਾਮੀ ਮੀਟਿੰਗ ਦਸ਼ਮੇਸ਼ ਪਾਰਕ, ਵਸੰਤ ਵਿਹਾਰ, ਡਾ. ਅੰਬੇਡਕਰ ਨਗਰ, ਡੀ.ਸੀ.ਰੋਡ, ਹੁਸ਼ਿਆਰਪੁਰ  ਵਿਖੇ ਹੋਈ। ਮੀਟਿੰਗ ਵਿੱਚ ਸਰਬਸਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਿਤੀ 16-02-2024 ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ, ਕੇਂਦਰੀ ਟਰੇਡ ਯੂਨੀਅਨ, ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਯੂਨੀਅਨਾਂ ਅਤੇ ਅਨੇਕਾਂ ਜਮਹੂਰੀ ਜਥੇਬੰਦੀਆਂ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੇ ਜ਼ੁਲਮ ਨੂੰ ਨਾ ਸਹਾਰਦੀਆਂ ਹੋਈਆਂ ਭਾਰਤ ਬੰਦ ਕਰ ਰਹੀਆਂ ਹਨ, ਇਸ ਸੰਦਰਭ ਵਿੱਚ ਸਾਡੀ ਸੀਨੀਅਰ ਸਿਟੀਜਨ ਵੈਲਫੇਅਰ ਕੌਂਸਲ ਹੁਸ਼ਿਆਰਪੁਰ ਵੀ ਉਪਰੋਕਤ ਜਥੇਬੰਦੀਆਂ ਦਾ ਪੂਰਾ ਸਮਰਥਨ ਕਰਦੀ ਹੈ ਅਤੇ 16 ਫਰਵਰੀ 2024 ਨੂੰ ਪੂਰਨ ਬੰਦ ਕਰਨ ਵਿੱਚ ਸਹਿਯੋਗ ਦੇਵੇਗੀ ਅਤੇ ਹੋਰ ਲੋਕਾਂ ਨੂੰ ਬੰਦ ਵਿੱਚ ਸ਼ਾਮਿਲ ਹੋਣ ਲਈ ਪਰੇਰੇਗੀ ।

ਇਹ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਆਮ ਜੰਤਾ ਨੂੰ ਤੰਗ ਕਰ ਰਹੀ ਹੈ ਜੋਕਿ ਅੱਜ ਦੇ ਲੋਕ ਇਹਨਾਂ ਦੀਆਂ ਚਾਲਾਂ ਨੂੰ ਭਲੀ ਭਾਂਤ ਜਾਣਦੇ ਹਨ।ਇਸ ਮੌਕੇ ਤੇ ਸ. ਸੁਰਜੀਤ ਸਿੰਘ ਸਾਬਕਾ ਡੀ.ਸੀ. ,ਸ਼ੀ. ਕੇ.ਆਰ. ਆਹਲੂਵਾਲੀਆ, ਸ਼੍ਰੀ ਧੰਨਾ ਰਾਮ, ਸੂਰਜ ਪ੍ਰਕਾਸ਼ ਆਨੰਦ  ਜਨਰਲ ਸਕੱਤਰ, ਕਰਨਲ ਰਘਬੀਰ ਸਿੰਘ, ਸੁਰਜੀਤ ਸਿੰਘ ਆਈ.ਟੀ.ਓ, ਗਿਆਨ ਸਿੰਘ ਭਲੇਠੂ ਇੰਸਪੈਕਟਰ ਪੰਜਾਬ ਰੋਡਵੇਜ, ਮਾਸਟਰ ਤਰਸੇਮ ਸਿੰਘ ਵੀ ਹਾਜ਼ਰ ਸਨ।   

Leave a Reply

Your email address will not be published. Required fields are marked *