ਹੁਸ਼ਿਆਰਪੁਰ। ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸਪੈਸ਼ਲ ਉਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜਿਲ੍ਹਾ ਪੱਧਰੀ ਟੇਬਲ ਟੈਨਿਸ ਤੇ ਬੈਡਮਿੰਟਨ ਦੇ ਟਰਾਇਲ ਦਾ ਸਿਲੈਕਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਚੁਣੇ ਜਾਣ ਵਾਲੇ ਐਥਲੀਟ ਅੱਗੇ ਸੂਬਾ ਪੱਧਰੀ ਟੀਮ ਦਾ ਹਿੱਸਾ ਬਣਨਗੇ। ਇਸ ਕੈਂਪ ਦੌਰਾਨ ਸਪੈਸ਼ਲ ਬੱਚਿਆਂ ਵੱਲੋਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਗਿਆ। ਇਸ ਕੈਂਪ ਵਿੱਚ ਆਤਮ ਦੇਵ ਆਤਮ ਸੁੱਖ ਮੰਦਬੁੱਧੀ ਆਸ਼ਰਮ ਕਣਕ ਮੰਡੀ ਹੁਸ਼ਿਆਰਪੁਰ, ਸਰਵ ਸਿੱਖਿਆ ਅਭਿਆਨ ਹੁਸ਼ਿਆਰਪੁਰ ਅਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਕੋਚ ਦੀ ਜ਼ਿੰਮੇਵਾਰੀ ਸ਼੍ਰੀਮਤੀ ਅੰਜਨਾ, ਸ਼੍ਰੀਮਤੀ ਰੇਨੂੰ ਕੰਵਰ, ਪਿ੍ਰੰਸੀਪਲ ਪਵਨ ਸਿੰਘ, ਮਦਨ ਪਟਿਆਲ, ਨੇਕ ਚੰਦ, ਸੰਜੇ ਕੁਮਾਰ ਵੱਲੋਂ ਨਿਭਾਈ ਗਈ ਤੇ ਐਥਲੀਟ ਦੀ ਸਕਿੱਲ ਚੈਕ ਕੀਤੀ ਗਈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਆਸਰਾ ਪ੍ਰੋਜੈਕਟ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ ਆਦਿ ਸਮੇਤ ਸਕੂਲ ਸਟਾਫ ਮੌਜੂਦ ਰਿਹਾ।
ਕੈਪਸ਼ਨ-ਕੈਂਪ ਵਿੱਚ ਹਿੱਸਾ ਲੈਣ ਵਾਲੇ ਸਪੈਸ਼ਲ ਬੱਚੇ।