ਦਫਤਰ ਮੁੱਖ ਚੋਣ ਅਫਸਰ, ਪੰਜਾਬ ਅਤੇ ਸਵੀਪ ਨੋਡਲ ਇੰਚਾਰਜ ਸਕੂਲਜ਼ ਸ਼੍ਰੀ ਸ਼ੈਲੇਂਦਰ ਠਾਕੁਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਕੂਲ ਮੁੱਖੀ ਸ਼੍ਰੀਮਤੀ ਦੀਪਤੀ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਸਵੀਪ ਇੰਚਾਰਜ ਸ਼੍ਰੀਮਤੀ ਭਾਵਨਾ ਸ਼ਰਮਾ ਨੇ ਮਿਤੀ: 6-10-2023 ਨੂੰ ਸਰਕਾਰੀ ਕੰਨਿਆ ਹਾਈ ਸਕੂਲ, ਨਈ ਆਬਾਦੀ ਵਿਖੇ ਸਲੋਗਲ ਰਾਈਟਿੰਗ ਮੁਕਾਬਲੇ ਦਾ ਆਯੋਜਨ ਕੀਤਾ। ਇਸ ਮੁਕਾਬਲੇ ਦਾ ਵਿਸ਼ਾ ਨੈਤਿਕ ਵੋਟਿੰਗ ਸੀ। ਇਸ ਮੁਕਾਬਲੇ ਵਿੱਚ 9ਵੀਂ ਅਤੇ 10ਵੀਂ ਜਮਾਤ ਦੀਆਂ ਈ.ਐਲ.ਸੀ. ਮੈਂਬਰਜ਼ ਨੇ ਵੱਧ ਚੜ ਕੇ ਭਾਗ ਲਿਆ। ਇਸ ਮੁਕਾਬਲੇ ਵਿੱਚ ਮੁਸਕਾਨ (10ਵੀਂ ਬੀ) ਅਤੇ ਸ਼ਬਨਮ (9ਵੀਂ ਬੀ) ਦੂਜੇ ਸਥਾਨ ਤੇ ਰਹੀ। ਇਸ ਮੌਕੇ ਤੇ ਸਾਰਾ ਸਕੂਲ ਸਟਾਫ ਮੌਜੂਦ ਸੀ।