ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰਸ਼ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਹੜੇ ਵਿਅਕਤੀ ਮਿਤੀ 30 ਸਤੰਬਰ 2023 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣਗੇ ਸਰਕਾਰ ਵੱਲੋਂ ਉਨ੍ਹਾਂ ਨੂੰ ਚਾਲੂ ਵਿੱਤੀ ਸਾਲ ਦੇ ਬਣਦੇ ਪ੍ਰਾਪਰਟੀ ਟੈਕਸ ’ਤੇ 10 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਐਲਾਨ ਕੀਤੀ ਗਈ ਇਸ ਛੋਟ ਦਾ ਲਾਭ ਲੈਣ ਲਈ ਪਬਲਿਕ ਵਿੱਚ ਭਾਰੀ ਉਤਸ਼ਾਹ ਨੂੰ ਦੇਖਦਿਆਂ ਹੋਇਆ ਨਗਰ ਨਿਗਮ ਵੱਲੋਂ ਮਿਤੀ 16 ਸਤੰਬਰ, 17, 23, 24 ਅਤੇ 30 ਸਤੰਬਰ 2023 ਦਿਨ ਸ਼ਨਿਚਰਵਾਰ ਅਤੇ ਐਤਵਾਰ ਕੇੈਸ਼ ਕਾਊਂਟਰ ਪਬਲਿਕ ਦੀ ਸਹੂਲਤ ਲਈ ਵਿਸ਼ੇਸ਼ ਤੌਰ ’ਤੇ ਖੁੱਲੇ ਰੱਖੇ ਗਏ ਹਨ।
ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਜਮ੍ਹਾਂ ਕਰਵਾ ਕੇ ਟੈਕਸ ਵਿਚੋਂ 10 ਫੀਸਦੀ ਛੋਟ ਦਾ ਸੁਨਿਹਰੀ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ 31 ਦਸੰਬਰ 2023 ਤੱਕ ਟੈਕਸ ਜਮ੍ਹਾਂ ਕਰਵਾਉਣ ਵਾਲੇ ਵਿਅਕਤੀਆਂ ਨੂੰ ਕੋਈ ਵੀ ਛੋਟ ਨਹੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਜਨਵਰੀ 2024 ਤੋਂ 31 ਮਾਰਚ 2024 ਤੱਕ 10 ਫੀਸਦੀ ਜੁਰਮਾਨੇ ਦੀ ਦਰ ਨਾਲ ਅਤੇ ਮਿਤੀ 31 ਮਾਰਚ 2024 ਤੋਂ ਬਾਅਦ ਟੈਕਸ ਜਮਾਂ ਕਰਵਾਉਣ ਵਾਲੇ ਵਿਅਕਤੀਆਂ ਤੋਂ 20 ਫੀਸਦੀ ਜੁਰਮਾਨੇ ਅਤੇ 18 ਪ੍ਰਤੀਸ਼ਤ ਵਿਆਜ਼ ਦੀ ਦਰ ਨਾਲ ਟੈਕਸ ਵਸੂਲ ਕੀਤਾ ਜਾਵੇਗਾ।
ਕਮਿਸ਼ਨਰ ਨਗਰ ਨਿਗਮ ਵੱਲੋ ਵਿਸ਼ੇਸ਼ ਤੌਰ ’ਤੇ ਦੱਸਿਆ ਗਿਆ ਕਿ ਕੋਈ ਵਿਅਕਤੀ ਨਗਰ ਨਿਗਮ ਦੀ ਵੈਬਸਾਈਟ https:mseva.lgpunjab.gov.in/ ’ਤੇ ਆਪਣਾ ਬਣਦਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾਂ ਕਰਵਾ ਸਕਦਾ ਹੈ। ਆਪਣਾ ਟੈਕਸ ਦਫਤਰ ਨਗਰ ਨਿਗਮ, ਹੁਸ਼ਿਆਰਪੁਰ ਵਿਖੇ ਕੈਸ਼ ਕਾਊਂਟਰ ’ਤੇ ਜਮ੍ਹਾਂ ਕਰਵਾਉਣ ਸਮੇਂ ਆਪਣੇ ਘਰ /ਦੁਕਾਨ ਦੇ ਬਾਹਰ ਲੱਗੀ ਯੂ.ਆਈ.ਡੀ.ਨਬੰਰ ਪਲੇਟ ਦੀ ਕਾਪੀ/ ਜਾਣਕਾਰੀ ਲਾਜ਼ਮੀ ਤੌਰ ’ਤੇ ਨਾਲ ਲੈ ਕੇ ਆਉਣ।