ਬਚਾਅ ਕਾਰਜਾਂ ਲਈ ਖੁਦ ਮੈਦਾਨ ’ਚ ਨਿੱਤਰੇੇ ਕੈਬਨਿਟ ਮੰਤਰੀ ਜਿੰਪਾ-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਖੁਦ ਜਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ-ਕਿਹਾ, ਮੁਸ਼ਕਿਲ ’ਚ ਫਸੇ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ ਪੰਜਾਬ ਸਰਕਾਰ


-ਬਚਾਅ ਕਾਰਜਾਂ ਲਈ ਖੁਦ ਮੈਦਾਨ ’ਚ ਨਿੱਤਰੇੇ ਕੈਬਨਿਟ ਮੰਤਰੀ ਜਿੰਪਾ
-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਖੁਦ ਜਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
-ਕਿਹਾ, ਮੁਸ਼ਕਿਲ ’ਚ ਫਸੇ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ ਪੰਜਾਬ ਸਰਕਾਰ
ਹੁਸ਼ਿਆਰਪੁਰ, 16 ਅਗਸਤ:
ਜ਼ਿਲ੍ਹੇ ਦੇ ਟਾਂਡਾ ਤੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਬਚਾਅ ਕੰਮਾਂ ਦਾ ਜਾਇਜ਼ਾ ਲੈਣ ਦੌਰਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਖੁਦ ਬਚਾਅ ਕਾਰਜਾਂ ਲਈ ਮੈਦਾਨ ਵਿਚ ਨਿੱਤਰ ਪਏੇ। ਇਸ ਦੌਰਾਨ ਉਨ੍ਹਾਂ ਨੇ ਪਾਣੀ ਨਾਲ ਭਰੇ ਪਿੰਡਾਂ ਵਿਚ ਕਿਸ਼ਤੀ ਵਿਚ ਜਾ ਕੇ ਖੁਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲ ਇਸ ਸਮੇਂ ਲੋਕਾਂ ਨੂੰ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਵਿਚੋਂ ਸੁਰੱਖਿਅਤ ਬਾਹਰ ਕੱਢਣਾ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲ ਵਿਚ ਫਸੇ ਲੋਕਾਂ ਨਾਲ ਪੰਜਾਬ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ। ਉੜਮੁੜ ਵਿਧਾਨ ਸਭਾ ਖੇਤਰ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਬਚਾਅ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਐਨ.ਡੀ.ਆਰ.ਐਫ ਅਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਪਾਣੀ ਵਿਚ ਫ਼ਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ। ਪੂਰਾ ਜ਼ਿਲ੍ਹਾ ਪ੍ਰਸ਼ਾਸਨ ਇਸ ਸਮੇਂ ਸਿਰਫ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੈ ਅਤੇ ਦਿਨ-ਰਾਤ ਕੰਮ ਕਰ ਰਿਹਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ, ਜਿਸ ਕਾਰਨ ਡੈਮ ਵਲੋਂ ਇਕਦਮ ਜ਼ਿਆਦਾ ਪਾਣੀ ਛੱਡਣ ਨਾਲ ਬਿਆਸ ਦਰਿਆ ਦਾ ਪਾਣੀ ਪਿੰਡਾਂ ਵਿਚ ਆ ਗਿਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਜਾਂ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਕੈਂਪਾਂ ਵਿਚ ਚਲੇ ਜਾਣ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਰਾਹਤ ਕੈਂਪਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਸੁਵਿਧਾ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਥੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ।

जिला लोक संपर्क कार्यालय, होशियारपुर
बचाव कार्य के लिए खुद मैदान में उतरे कैबिनेट मंत्री जिंपा

  • जिले के जल भराव वाले गांवों में खुद जाकर लोगों को सुरक्षित बाहर निकाला
  • कहा, मुश्किल में फंसे लोगों के साथ कंधे से कंधा मिलाकर खड़ी है पंजाब सरकार
    होशियारपुर, 16 अगस्त:
    जिले के टांडा व मुकेरियां के बाढ़ प्रभावित गांवों में बचाव कार्य का जायजा लेने के दौरान कैबिनेट मंत्री ब्रम शंकर जिंपा खुद बचाव कार्य के लिए मैदान में उतर गए। इस दौरान उन्होंने जल भराव वाले गांवों में किश्ती में जाकर खुद लोगों को सुरक्षित बाहर निकाला। उन्होंने कहा कि पंजाब सरकार की प्राथमिकता इस समय लोगों को जल भराव वाले गांवों से सुरक्षित बाहर निकालना है। उन्होंने कहा कि मुश्किल में फंसे लोगों के साथ पंजाब सरकार कंधे से कंधा मिलाकर खड़ी है। उड़मुड़ विधान सभा क्षेत्र के दौरे के दौरान उनके साथ विधायक उड़मुड़ जसवीर सिंह राजा गिल, डिप्टी कमिश्नर कोमल मित्तल व नगर सुधार ट्रस्ट के चेयरमैन हरमीत सिंह औलख भी मौजूद थे।
    कैबिनेट मंत्री ने कहा कि मुख्य मंत्री भगवंत मान के निर्देशों पर जिले के बाढ़ प्रभावित गांवों में बचाव कार्य युद्ध स्तर पर चल रहे हैं। उन्होंने कहा कि जिले में एन.डी.आर.एफ व एस.डी.आर.एफ की टीमें पानी में फंसे लोगों को सुरक्षित बाहर निकालने के कार्य में लगी हुई है। पूरा जिला प्रशासन इस समय सिर्फ बाढ़ प्रभावित लोगों की सुरक्षा को लेकर चौकस है और दिन-रात कार्य कर रहा है।
    ब्रम शंकर जिंपा ने कहा कि पिछले कुछ दिनों से हिमाचल प्रदेश में हुई भारी बारिश के कारण पौंग डैम का पानी का स्तर काफी ज्यादा हो गया था, जिसके कारण डैम की ओर से एकदम ज्यादा पानी के चलते ब्यास दरिया का पानी गांवों में आ गया है। उन्होंने अपील करते हुए कहा कि दरिया के साथ लगते गांव के लोग सुरक्षित स्थानों या प्रशासन की ओर से बनाए गए राहत कैंपों में चले जाएं। उन्होंने विश्वास दिलाया कि राहत कैंपों में जिला प्रशासन की ओर से हर संभव सुविधा पहुंचाने के प्रयास किए जा रहे हैं, जहां लोगों को कोई दिक्कत नहीं आएगी।

Leave a Reply

Your email address will not be published. Required fields are marked *