ਸਰਕਾਰੀ ਕੰਨਿਆ ਹਾਈ ਸਕੂਲ ਨਈ ਆਬਾਦੀ ਹੁਸ਼ਿਆਰਪੁਰ ਵਿਖੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਅਤੇ ਇਲਾਜ਼ ਸਬੰਧੀ ਜਾਗਰੁਕਤਾ ਸੈਮੀਨਾਰ

ਨਸ਼ਾ ਇੱਕ ਮਾਨਸਿਕ ਬਿਮਾਰੀ ਹੈ-ਕਾਂਉਸਲਰ 

ਹੁਸ਼ਿਆਰਪੁਰ (21/07/2023) , ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ.ਡਿਪਟੀ ਕਮਿਸ਼ਨ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਕਮ ਓ.ਓ.ਏ.ਟੀ.ਕਲੀਨਿਕ ਹੁਸ਼ਿਆਰਪੁਰ ਵਲੋਂ ਸਰਕਾਰੀ ਕੰਨਿਆ ਹਾਈ ਸਕੂਲ ਨਈ ਆਬਾਦੀ ਹੁਸ਼ਿਆਰਪੁਰ ਵਿਖੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ, ਕਾਰਨ ਅਤੇ ਇਲਾਜ਼ ਸਬੰਧੀ ਜਾਗਰੂਕਤਾ ਸੈਮੀਨਾਰ ਪ੍ਰਿੰਸੀਪਲ ਦਿਪਤੀ ਢਿੱਲੋਂ ਜੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ `ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਤੋਂ , ਪ੍ਰਸ਼ਾਂਤ ਆਦੀਆ ਕਾਂਉਸਲਰ, ਰਜਵਿੰਦਰ ਕੌਰ ਕਾਉਂਸਲਰ, ਬ੍ਰਹਮ ਕੁਮਾਰੀ ਇਸ਼ਵਰੀਅਯ ਵਿਸ਼ਵਵਿਦਿਆਲਯ ਹੁਸ਼ਿਆਰਪੁਰ ਤੋਂ ਦੀਦੀ ਬੀ. ਕੇ. ਲਕਸ਼ਮੀ, ਬੀ. ਕੇ ਸੁਰਿੰਦਰ ਕੁਮਾਰ, ਬੀ.ਕੇ. ਪਰਮਜੀਤ ਸਿੰਘ ਰਿਸੋਰਸ ਪਰਸਨ ਵਜੋਂ ਹਾਜਰ ਹੋਏ। ਇਸ ਮੌਕੇ `ਤੇ ਕਾਂਉਸਲਰ ਰਜਵਿੰਦਰ ਕੌਰ ਨੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਕਾਰਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀਆਂ ਹੈ ਜੋ ਕਿ ਵਸ਼ਵ ਸਿਹਤ ਸੰਗਠਨ ਅਨੁਸਾਰ ਲੰਬਾ ਸਮਾਂ ਚਲਣ ਵਾਲੀ ਵਾਰ ਵਾਰ ਵਾਰ ਹੋਣ ਵਾਲੀ ਬਿਮਾਰੀ ਹੈ ਜਿਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਸਮੂਹ ਸਿਹਤ ਕੇਂਦਰਾਂ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ `ਤੇ ਪ੍ਰਸ਼ਾਂਤ ਆਦੀਆ ਨੇ ਜਾਨਕਾਰੀ ਦਿੰਦਿਆਂ ਕਿਹਾ ਕਿ ਨਸ਼ਾਖੋਰੀ ਦੇ ਨਾਲ ਐਚ.ਸੀ.ਵੀ.(ਕਾਲਾ ਪੀਲੀਆ),ਐਚ.ਆਈ.ਵੀ. ਏਡਜ਼ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।ਇਸ ਦਾ ਇਲਾਜ ਪੰਜਾਬ ਭਰ ਵਿੱਚ ਸਿਹਤ ਸੰਸਥਾਵਾਂ ਵਿੱਚ ਸੰਭਵ ਹੈ ਜਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਾਖੋਰੀ ਦਾ ਇਲਾਜ਼ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਦਸੂਹਾ ਅਤੇ ਹੁਸ਼ਿਆਰਪੁਰ ਵਿਖੇ ਕੀਤਾ ਜਾਂਦਾ ਹੈ। ਪਹਿਲਾਂ 15-20 ਦਿਨ ਮਰੀਜ਼ਾਂ ਦਾ ਡੀਟਾਕਸੀਫਿਕੇਸ਼ਨ ਕੀਤਾ ਜਾਂਦਾ ਹੈ, ਇਸ ਤੋ ਬਾਅਦ ਮਰੀਜ਼ ਨੂੰ 90 ਦਿਨਾਂ ਲਈ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਇਲਾਜ਼ ਲਈ ਭੇਜਿਆ ਜਾਂਦਾ ਹੈ ਜਿਥੇ ਵਿਅਕਤੀਗਤ ਕਾਉਂਸਲਿੰਗ, ਗਰੁੱਪ ਕਾਉਂਸਲਿੰਗ, ਅਧਿਆਤਮਿਕ ਕਾਉਂਸਲਿੰਗ, ਪਰਿਵਾਰਿਕ ਕਾਉਂਸਲਿੰਗ, ਖੇਡਾਂ, ਕਸਰਤ ਆਦਿ ਕਰਵਾਈ ਜਾਂਦੀ ਹੈ। ਇਸ ਮੌਕੇ ਬ੍ਰਹਮ ਕੁਮਾਰੀ ਸੰਸਥਾਂ ਵਲੋਂ ਬੱਚਿਆਂ ਨੂੰ ਜਿੰਦਗੀ ਚ ਸਹੀ ਚੋਣ ਕਰਨ ਦਾ ਸੰਦੇਸ਼ ਦਿੱਤਾ ਗਿਆ। ਉਨਾਂ ਨੇ ਪਰਮਾਤਮਾ ਦੀ ਭਗਤੀ ਕਰਨ ਅਤੇ ਜਿੰਦਗੀ ਵਿੱਚ ਚੰਗੇ ਰਾਹ ਤੇ ਚਲਣ ਦਾ ਸੰਦੇਸ਼ ਦਿੱਤਾ । ਇਸ ਮੌਕੇ `ਤੇ ਆਸ਼ੂ ਵਾਲੀਆ, ਮਨਪ੍ਰੀਤ ਕੌਰ,ਰਾਸ਼ੀ ਮੈਡਮ ਆਦਿ ਹਾਜ਼ਰ ਸਨ। 

Leave a Reply

Your email address will not be published. Required fields are marked *