ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਸਾਖਰਤਾ ਸੁਸਾਇਟੀ ਦੇ ਸਹਿਯੋਗ ਨਾਲ 5 ਰੋਜ਼ਾ ‘ਕ੍ਰਿਏਟਿਵ ਰਾਈਟਿੰਗ ਵਰਕਸ਼ਾਪ’ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 5 ਜੂਨ ਤੋਂ 10 ਜੂਨ ਤੱਕ ਰੋਜ਼ਾਨਾ ਦੋ ਘੰਟੇ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਕ੍ਰਿਏਟਿਵ ਰਾਈਟਿੰਗ ਨਾਲ ਜਾਣ-ਪਛਾਣ, ਦੂਜੇ ਦਿਨ ਕਰਾਫਟਿੰਗ ਕੰਪੈਲਿੰਗ ਕਰੈਕਟਰਸਤੇ ਸੈਂਟਿੰਗਜ ਦੀ ਮਿਆਦ ਤਿਆਰ ਕਰਨਾ, ਤੀਜੇ ਦਿਨ ਕਥਾ ਸੰਰਚਨਾ ਅਤੇ ਕਹਾਣੀ ਕਹਿਣ ਦੀ ਤਕਨੀਕ, ਚੌਥੇ ਦਿਨ ਵੱਖ-ਵੱਖ ਲੇਖਣ ਸ਼ੈਲੀਆਂ ਅਤੇ ਸ਼ੈਲੀਆਂ ਦੀ ਖੋਜ ਕਰਨ ਅਤੇ ਪੰਜਵੇਂ ਦਿਨ ਸੰਪਾਦਨ ਅਤੇ ਪ੍ਰਤੀਕਿਰਿਆ ਦਾ ਸੈਸ਼ਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦੇ ਭਾਗੀਦਾਰ https://forms.gle/iGapzY2iCL6eQxSx9 ਲਿੰਕ ’ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਦੇ ਫ਼ੋਨ ਨੰਬਰ 78885 15605 ’ਤੇ ਸੰਪਰਕ ਕੀਤਾ ਜਾ ਸਕਦਾ ਜਾਂ digitallibraryhoshiarpur@example.com ’ਤੇ ਕੀਤੀ ਜਾ ਸਕਦੀ ਹੈ।