ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ, ਦਿਲਬਾਗ ਸਿੰਘ ਜੋਹਲ ਵਲੋ ਅੱਜ ਓਲਡ ਏਜ ਹੋਮ, ਚਿਲਡਰਨ ਹੋਮ ਅਤੇ ਜੁਵੇਨਾਈਲ ਹੋਮ ਰਾਮ ਕਲੋਨੀ ਕੈਂਪ, ਹੁਸਿ਼ਆਰਪੁਰ ਵਿਖੇ ਅਚਨਚੇਤ ਦੋਰਾ ਕੀਤਾ ਗਿਆ। ਇਸ ਮੌਕੇ ਸੀ.ਜੇ.ਐਮ.—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ, ਹੁਸਿ਼ਆਰਪੁਰ ਅਪਰਾਜਿਤਾ ਜੋਸ਼ੀ ਵੀ ਮੌਜੂਦ ਸਨ। ਇਸ ਮੌਕੇ ਜੁਵੇਨਾਈਲ ਹੋਮ ਅਤੇ ਚਿਲਡਰਨ ਹੋਮ ਦੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਓਲਡ ਏਜ ਹੋਮ ਦੇ ਬਜੁਰਗਾਂ ਨਾਲ ਗੱਲਬਾਤ ਕੀਤੀ ਗਈ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਦੱਸਿਆ ਗਿਆ ਕਿ ਕਿਸ—ਕਿਸ ਨੂੰ ਮੁਫਤ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ ਅਤੇ ਕਿੱਥੋਂ ਪ੍ਰਾਪਤ ਕਰ ਸਕਦੇ ਹਨ। ਜੁਵੇਨਾਈਲ ਹੋਮ ਦੇ ਬੱਚਿਆਂ ਨੂੰ POCSO Act,2012 with Latest Amendment & Free Legal Aid and NALSA (Child Friendly legal Services to Children and their Protection) Scheme and Juvenile Justice Act ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ ਗਿਆ।ਇਸ ਮੌਕੇ ਓਲਡ ਏਜ ਹੋਮ, ਚਿਲਡਰਨ ਹੋਮ ਤੇ ਸੂਪਰਡੈਂਟ ਨਰੇਸ ਕੁਮਾਰ ਅਤੇ ਜੁਵੇਨਾਈਲ ਹੋਮ ਦੇ ਸੂਪਰਡੈਂਟ ਪੁਨੀਤ ਕੁਮਾਰ ਤੇ ਸ਼ੀ ਪਵਨ ਕੁਮਾਰ ਪੀ ਐਲ ਵੀ ਹਾਜਰ ਸਨ।
ਉਪਰੋਕਤ ਤੋ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਸਰਕਾਰੀ ਸੀਨੀਅਰ ਸੈਕ਼ਡਰੀ ਸਕੂਲ ਚੱਬੇਵਾਲ ਲੀਗਲ ਲਿਟਰੇਸੀ ਕਲੱਬ ਵਿਖੇ ਸੈਮੀਨਾਰ ਕੀਤਾ ਗਿਆ। ਇਸ ਮੇਕੇ ਤੇ ਵਿਦਿਆਰਥੀਆਂ ਨੂੰ Punjab Victim compensation scheme 2017 and NALSA’s Compensation Scheme for Women Victims/Survivors of Sexual Assault/other Crimes – 2018 and Domestic Violence Act & Rights of Women/Children and Crulty against Women Domestic Violence Act /Dowry and Female Foeticide ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕ਼ਡਰੀ ਸਕੂਲ ਚੱਬੇਵਾਲ ਦੇ ਪ੍ਰਿੰਸੀਪਲ ਡਿੰਪੀ ਸ਼ਰਮਾ ਹਾਜ਼ਰ ਸਨ।